ISIS ਦੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਨੂੰ ਇੰਟਰਨੈੱਟ ''ਤੇ ਨਜ਼ਰ ਰੱਖਣ ਦੀ ਲੋੜ

Global News

ਨਵੀਂ ਦਿੱਲੀ— ਦੁਨੀਆ ਵਿਚ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਦੇ ਕੰਟਰੋਲ ਵਾਲੇ ਖੇਤਰ ਵਿਚ ਹੁਣ ਹੋਰ ਵਿਸਥਾਰ ਹੋਣ ਦੀ ਉਮੀਦ ਨਹੀਂ ਹੈ ਪਰ ਇਸ ਸੰਗਠਨ ਦਾ ਵਿਚਾਰਕ ਪ੍ਰਭਾਵ ਅਜੇ ਹੋਰ ਵਧ ਸਕਦਾ ਹੈ। ਭਾਰਤ 'ਚ ਆਈ. ਐਸ. ਆਈ. ਐਸ. ਦੇ ਵਿਚਾਰਕ ਪ੍ਰਭਾਵ ਨੂੰ ਰੋਕਣ ਲਈ ਕੋਸ਼ਿਸ਼ਾਂ ਕਰਨ ਦੀ ਲੋੜ ਹੈ ਅਤੇ ਇਸ ਵਿਚ ਲੋਕਾਂ ਨੂੰ ਵੀ ਸਰਕਾਰ ਦਾ ਸਹਿਯੋਗ ਕਰਨਾ ਹੋਵੇਗਾ। 


ਸੈਂਟਰ ਫਾਰ ਪਾਲਿਸੀ ਰਿਸਰਚ, ਨਵੀਂ ਦਿੱਲੀ ਵਿਚ 'ਸੀਨੀਅਰ ਫੇਲੋ' ਡਾ. ਸ਼੍ਰੀਨਾਥ ਰਾਘਵਨ ਦਾ ਕਹਿਣਾ ਹੈ ਕਿ ਦੇਸ਼ 'ਚ ਆਈ. ਐਸ. ਆਈ. ਐਸ. ਦੇ ਵਿਚਾਰਕ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਨੂੰ ਸਭ ਤੋਂ ਪਹਿਲਾਂ ਇੰਟਰਨੈੱਟ 'ਤੇ ਨਜ਼ਰ ਰੱਖਣ ਦੀ ਲੋੜ ਹੈ। ਭਾਰਤੀ ਸਮਾਜ ਦਾ ਤਾਨਾ-ਬਾਣਾ ਕੁਝ ਅਜਿਹਾ ਹੈ ਕਿ ਇਸ ਬੇਰਹਿਮ ਅੱਤਵਾਦੀ ਸੰਗਠਨ ਦਾ ਵਧ ਵਿਚਾਰਕ ਪ੍ਰਭਾਵ ਹੋਣ ਦੀ ਸੰਭਾਵਨਾ ਨਹੀਂ ਹੈ।


ਫਿਰ ਵੀ ਸਾਵਧਾਨੀ ਦੇ ਤੌਰ 'ਤੇ ਸਥਾਨਕ ਪੱਧਰ 'ਤੇ ਨੇਤਾਵਾਂ ਅਤੇ ਲੋਕਾਂ ਨੂੰ ਇਸ ਬਾਰੇ ਸੰਵੇਦਨਸ਼ੀਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਈ. ਐਸ. ਆਈ. ਐਸ. ਨਾਲ ਜੁੜੀਆਂ ਵੈੱਬਸਾਈਟਾਂ 'ਤੇ ਸਰਕਾਰ ਦਾ ਕੰਟਰੋਲ ਹੋਣਾ ਚਾਹੀਦਾ ਹੈ ਅਤੇ ਅਜਿਹੀਆਂ ਵੈੱਬਸਾਈਟਸ ਤੱਕ ਪਹੁੰਚ ਬਣਾਉਣ ਵਾਲੇ ਲੋਕਾਂ ਦੀ ਪਛਾਣ ਹੋਣੀ ਚਾਹੀਦੀ ਹੈ। ਅਜਿਹਾ ਕਰਦੇ ਹੋਏ ਇਕ ਸੰਤੁਲਨ ਹੋਣਾ ਚਾਹੀਦਾ ਹੈ ਕਿ ਜਿਸ ਨਾਲ ਕਿ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗੁਪਤ ਜਾਣਕਾਰੀਆਂ ਦਾ ਉਲੰਘਣ ਨਾ ਹੋਵੇ।