ਟੀ-20 ਕ੍ਰਿਕਟ ''ਚ ਨੰਬਰ-1 ਦਾ ਤਾਜ ਬਚਾਉਣ ਉਤਰੇਗੀ ਟੀਮ ਇੰਡੀਆ

Global News

ਰਾਂਚੀ- ਗੈਰ ਤਜਰਬੇਕਾਰ ਸ਼੍ਰੀਲੰਕਾਈ ਟੀਮ ਤੋਂ ਪਹਿਲੇ ਮੈਚ 'ਚ ਮਿਲੀ ਹਾਰ ਤੋਂ ਹੈਰਾਨ ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਦੂਜੇ ਟੀ-20 ਮੈਚ 'ਚ ਜਿੱਤ ਦਰਜ ਕਰਕੇ ਲੜੀ 'ਚ ਵਾਪਸੀ ਦੇ ਇਰਾਦੇ ਨਾਲ ਉਤਰੇਗੀ। ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪਹਿਲੇ ਮੈਚ ਦੇ ਲਈ ਪੁਣੇ 'ਚ ਬਣਾਈ ਗਈ ਪਿਚ ਨੂੰ 'ਇੰਗਲਿਸ਼' ਕਰਾਰ ਦਿੱਤਾ। ਹੁਣ ਉਹ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਆਪਣੇ ਮੈਦਾਨ 'ਤੇ ਖੇਡਣਗੇ ਤਾਂ ਉਮੀਦ ਹੈ ਕਿ ਉਨ੍ਹਾਂ ਨੂੰ ਉਪ ਮਹਾਦੀਪ ਜਿਹੀ ਰਵਾਇਤੀ ਵਿਕੇਟ ਮਿਲੇਗੀ। ਰਾਂਚੀ ਪਹਿਲੀ ਵਾਰ ਟੀ-20 ਕੌਮਾਂਤਰੀ ਮੈਚ ਦੀ ਮੇਜ਼ਬਾਨੀ ਕਰ ਰਿਹਾ ਹੈ।

 

ਭਾਰਤ ਨੇ ਇੱਥੇ 3 ਵਨਡੇ ਖੇਡ ਕੇ ਸਾਰੇ ਜਿੱਤੇ ਹਨ ਅਤੇ ਤਿੰਨਾਂ 'ਚ 300 ਦੇ ਕਰੀਬ ਦੌੜਾਂ ਬਣਾਈਆਂ ਹਨ। ਆਸਟ੍ਰੇਲੀਆ ਦੇ ਖਿਲਾਫ ਇਕ ਮੈਚ ਬੇਨਤੀਜਾ ਰਿਹਾ ਪਰ ਕੁਲ ਮਿਲਾ ਕੇ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ 'ਤੇ ਵੱਡੇ ਸਕੋਰ ਦੀ ਉਮੀਦ ਕੀਤੀ ਜਾ ਸਕਦੀ ਹੈ। ਆਉਟਫੀਲਡ ਦੇ ਪੂਰੀ ਤਰ੍ਹਾਂ ਤਿਆਰ ਨਾ ਹੋਣ ਨੂੰ ਲੈ ਕੇ ਹਾਲਾਂਕਿ ਚਿੰਤਾਵਾਂ ਹਨ। ਜੇ.ਐੱਸ.ਸੀ.ਏ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੈਦਾਨ ਤਿਆਰ ਕਰਨ ਦੇ ਲਈ ਪੂਰਾ ਸਮਾਂ ਨਹੀਂ ਮਿਲਿਆ ਹੈ, ਹਾਲਾਂਕਿ ਆਉਟਫੀਲਡ 'ਤੇ ਕਈ ਧੱਬੇ ਦੇਖੇ ਜਾ ਸਕਦੇ ਹਨ।

 

ਸ਼੍ਰੀਲੰਕਾਈ ਟੀਮ 'ਚ ਕਈ ਗੈਰ ਤਜੁਰਬੇਕਾਰ ਖਿਡਾਰੀ ਹਨ ਅਤੇ ਉਨ੍ਹਾਂ ਕੋਲ ਗੁਆਉਣ ਦੇ ਲਈ ਕੁਝ ਵੀ ਨਹੀਂ ਹੈ। ਪਰ ਭਾਰਤੀ ਬੱਲੇਬਾਜ਼ ਵਾਪਸੀ ਦੀ ਕੋਸ਼ਿਸ ਕਰਨਗੇ ਜੋ ਸ਼ਾਨਦਾਰ ਫਾਰਮ 'ਚ ਹਨ। ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ਾਂ ਕਾਸੁਨ ਰੰਜੀਤਾ, ਦੁਸ਼ਮੰਤਾ ਚਾਮੀਰਾ ਅਤੇ ਦਾਸੁਨ ਸਨਾਕਾ ਨੇ ਪਹਿਲੇ ਮੈਚ 'ਚ ਮਦਦਗਾਰ ਪਿਚ ਦਾ ਪੂਰਾ ਫਾਇਦਾ ਲਿਆ ਪਰ ਰਾਂਚੀ 'ਚ ਉਨ੍ਹਾਂ ਦੀ ਅਸਲ ਪ੍ਰੀਖਿਆ ਹੋਵੇਗੀ।