ਭਾਰਤੀ ਮਹਿਲਾ ਹਾਕੀ ਟੀਮ ਨੇ ਮਾਰੀ ਬਾਜ਼ੀ, ਜਿੱਤਿਆ ਸੋਨ ਤਮਗਾ

Global News

ਗੁਹਾਟੀ- ਭਾਰਤ ਨੇ ਸ਼ੁੱਕਰਵਾਰ ਨੂੰ 12ਵੀਆਂ ਦੱਖਣੀ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਸ਼੍ਰੀਲੰਕਾ ਨੂੰ 10-1 ਨਾਲ ਹਰਾ ਕੇ ਮਹਿਲਾ ਹਾਕੀ 'ਚ ਆਪਣੀ ਸ਼੍ਰੇਸ਼ਠਤਾ ਸਾਬਤ ਕੀਤੀ ਅਤੇ ਸੋਨ ਤਮਗਾ ਆਪਣੇ ਨਾਂ ਕੀਤਾ।

 

ਰਾਣੀ ਰਾਮਪਾਲ ਨੇ ਚਾਰ ਗੋਲ ਦਾਗੇ ਜਿਸ ਨਾਲ ਭਾਰਤ ਨੇ ਆਪਣੀ ਮੁਹਿੰਮ ਦੇ ਅੰਤ ਤੱਕ ਮੁਕਾਬਲੇਬਾਜ਼ 'ਤੇ ਦਬਾਅ ਬਣਾਈ ਰੱਖਿਆ। ਭਾਰਤ ਨੇ ਸ਼੍ਰੀਲੰਕਾ ਨੂੰ ਗਰੁੱਪ ਮੈਚ 'ਚ 12-1 ਨਾਲ ਹਰਾਇਆ ਸੀ। ਨੇਪਾਲ ਨੇ ਕਾਂਸੇ ਦਾ ਤਮਗਾ ਜਿੱਤਿਆ।