ਬੱਬਲ ਰਾਏ ਤੋਂ ਲੈ ਕੇ ਜੱਸੀ ਗਿੱਲ ਤੱਕ ਇਹ ਨੇ ਪੰਜਾਬੀ ਸਿਤਾਰਿਆਂ ਦੇ ਅਸਲੀ ਨਾਂ

Global News

ਜਲੰਧਰ— ਭਾਵੇਂ ਗੱਲ ਬਾਲੀਵੁੱਡ ਦੀ ਹੋਵੇ ਜਾਂ ਪਾਲੀਵੁੱਡ ਦੀ, ਸਿਤਾਰੇ ਸਟਾਰਡਮ 'ਚ ਆਉਣ ਤੋਂ ਪਹਿਲਾਂ ਆਪਣੇ ਨਾਂ ਜ਼ਰੂਰ ਬਦਲ ਲੈਂਦੇ ਹਨ। ਅਸਲੀ ਨਾਮ ਨੂੰ ਛੱਡ ਕੁਝ ਵੱਖਰਾ ਤੇ 'ਕੂਲ' ਨਾਂ ਰੱਖਣ ਦਾ ਟਰੈਂਡ ਅੱਜਕਲ ਬਣਦਾ ਜਾ ਰਿਹਾ ਹੈ। ਇਥੇ ਅਸੀਂ ਕੁਝ ਪ੍ਰਸਿੱਧ ਪੰਜਾਬੀ ਗਾਇਕਾਂ ਦੇ ਅਸਲੀ ਨਾਂ ਦੱਸਣ ਜਾ ਰਹੇ ਹਾਂ, ਜੋ ਕਿ ਇਸ ਤਰ੍ਹਾਂ ਹਨ—

 

ਬੱਬਲ ਰਾਏ

ਆਪਣੀ ਗਾਇਕੀ, ਲੁੱਕ ਤੇ ਅਦਾਕਾਰੀ ਕਾਰਨ ਜਾਣਿਆ ਜਾਣ ਵਾਲਾ ਬੱਬਲ ਰਾਏ ਲੱਖ ਦਿਲਾਂ ਦੀ ਧੜਕਨ ਹੈ। ਬੱਬਲ ਰਾਏ ਦਾ ਅਸਲੀ ਨਾਂ 'ਸਿਮਰਨਜੀਤ ਸਿੰਘ ਰਾਏ' ਹੈ।

ਜੈਜ਼ੀ ਬੀ

ਭੰਗੜੇ ਦਾ ਕਰਾਊਨ ਪ੍ਰਿੰਸ ਮੰਨੇ ਜਾਣ ਵਾਲੇ 'ਜਸਵਿੰਦਰ ਸਿੰਘ ਬੈਂਸ' ਨੇ ਸਟਾਰਡਮ ਹਾਸਲ ਕਰਨ ਤੋਂ ਬਾਅਦ ਆਪਣਾ ਨਾਂ ਬਦਲ ਕੇ ਜੈਜ਼ੀ ਬੀ ਰੱਖ ਲਿਆ, ਜਿਹੜਾ ਹੁਣ ਇਕ ਬਰੈਂਡ ਵੀ ਬਣ ਚੁੱਕਾ ਹੈ।

ਮਿਸ ਪੂਜਾ

ਲੱਖਾਂ ਦਿਲਾਂ 'ਚ ਆਪਣੀ ਖਾਸ ਪਛਾਣ ਬਣਾਉਣ ਵਾਲੀ ਮਿਸ ਪੂਜਾ ਦਾ ਅਸਲੀ ਨਾਂ 'ਗੁਰਿੰਦਰ ਕੌਰ ਕੈਂਥ' ਹੈ।

ਐਮੀ ਵਿਰਕ

ਹੁਣ ਤਕ ਕਈ ਹਿੱਟ ਗੀਤ ਦੇ ਚੁੱਕੇ ਐਮੀ ਵਿਰਕ ਦਾ ਅਸਲੀ ਨਾਂ 'ਅਮਰਿੰਦਰਪਾਲ ਸਿੰਘ ਵਿਰਕ' ਹੈ। ਐਮੀ ਦੀ ਆਉਣ ਵਾਲੀ ਫਿਲਮ 'ਚ 'ਅਰਦਾਸ' ਮੁੱਖ ਰੂਪ ਨਾਲ ਸ਼ਾਮਲ ਹੈ।

ਕੌਰ ਬੀ

ਕੌਰ ਬੀ ਦਾ ਅਸਲੀ ਨਾਂ 'ਬਲਜਿੰਦਰ ਕੌਰ' ਹੈ, ਜਿਸ ਨੂੰ ਸ਼ਾਰਟ ਕਰਕੇ ਕੌਰ ਬੀ ਕਰ ਲਿਆ ਗਿਆ, ਜੋ ਕਾਫੀ ਹਿੱਟ ਰਿਹਾ।

ਜੱਸੀ ਗਿੱਲ

ਲਾਸਟ ਬਟ ਨੌਟ ਦਿ ਲੀਸਟ ਜੱਸੀ ਗਿੱਲ ਨੂੰ ਅੱਜ ਪੰਜਾਬੀ ਇੰਡਸਟਰੀ 'ਚ ਕੌਣ ਨਹੀਂ ਜਾਣਦਾ। ਜੱਸੀ ਗਿੱਲ ਦਾ ਗਾਇਕੀ 'ਚ ਆਉਣ ਤੋਂ ਪਹਿਲਾਂ ਨਾਂ 'ਜਸਦੀਪ ਗਿੱਲ' ਸੀ, ਜਿਹੜਾ ਬਾਅਦ 'ਚ ਬਦਲ ਲਿਆ ਗਿਆ ਤੇ ਹਿੱਟ ਹੋਣ ਦੇ ਨਾਲ ਸਭ ਦੀ ਜ਼ੁਬਾਨ 'ਤੇ ਆ ਗਿਆ।