ਪਤਨੀ ਸ਼੍ਰੀ ਦੇਵੀ ਨੂੰ ਕਰਨਗੇ ਲਾਂਚ ਬੋਨੀ ਕਪੂਰ

Global News

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਬੋਨੀ ਕਪੂਰ ਆਪਣੀ ਪਤਨੀ ਅਤੇ ਅਦਾਕਾਰਾ ਸ਼੍ਰੀ ਦੇਵੀ ਨੂੰ ਲੈ ਕੇ ਇਕ ਫਿਲਮ ਬਣਾਉਣ ਜਾ ਰਹੇ ਹਨ। ਸ਼੍ਰੀ ਦੇਵੀ ਨੇ ਸਾਲ 2012 'ਚ ਪ੍ਰਦਰਸ਼ਿਤ ਫਿਲਮ 'ਇੰਗਲਿਸ਼-ਵਿੰਗਲਿਸ਼' ਨਾਲ ਬਾਲੀਵੁੱਡ 'ਚ ਵਾਪਸੀ ਕੀਤੀ ਸੀ ਪਰ ਇਸ ਫਿਲਮ ਤੋਂ ਬਾਅਦ ਸ਼੍ਰੀ ਦੇਵੀ ਨੇ ਕਿਸੇ ਵੀ ਫਿਲਮ 'ਚ ਕੰਮ ਨਹੀਂ ਕੀਤਾ। ਇਸ ਕਾਰਨ ਉਨ੍ਹਾਂ ਦੇ ਪਤੀ ਸ਼੍ਰੀ ਦੇਵੀ ਲਈ ਫਿਲਮ ਬਣਾਉਣ ਜਾ ਰਹੇ ਹਨ।


ਜਾਣਕਾਰੀ ਅਨੁਸਾਰ ਇਹ ਮਹਿਲਾ ਪ੍ਰਧਾਨ ਫਿਲਮ ਹੋਵੇਗੀ, ਜਿਸ 'ਚ ਸ਼੍ਰੀ ਦੇਵੀ ਦੀ ਮੁਖ ਭੂਮਿਕਾ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਨਾਂ 'ਮਾਂ' ਹੋਵੇਗਾ, ਜੋ ਕਿ ਮਤਰਈ ਮਾਂ-ਬੇਟੀ ਦੇ ਸੰਬੰਧਾਂ 'ਤੇ ਅਧਾਰਿਤ ਹੋਵੇਗੀ। ਇਹ ਫਿਲਮ ਪਿਛਲੇ ਦੋ ਸਾਲਾਂ ਤੋਂ ਤਿਆਰ ਹੋ ਰਹੀ ਹੈ।