ਟੋਰੈਂਟੋ 'ਚ ਰਣਵੀਰ ਆਪਣੀ ਪ੍ਰੇਮਿਕਾ ਨਾਲ ਮਨਾਉਣਗੇ Valentine Day, ਸਾਹਮਣੇ ਆਈ ਤਸਵੀਰ

Global News

ਮੁੰਬਈ : ਬਾਲੀਵੁੱਡ ਆਦਾਕਾਰ ਰਣਵੀਰ ਸਿੰਘ ਆਪਣੀ ਪ੍ਰੇਮਿਕਾ ਨਾਲ ਵੈਲਨਟਾਈਨ ਡੇ ਮਨਾਉਣਗੇ, ਜਿਸ ਕਾਰਨ ਉਹ ਟੋਰੈਂਟੋ ਪਹੁੰਚ ਚੁੱਕੇ ਹਨ। ਟੋਰੈਂਟੋ ਦੇ ਸੈਲਿਬ੍ਰਿਟੀ ਬਲਾਗਰ ਮਿਸਟਰ ਵੌਂਗ ਨੇ ਰਣਵੀਰ ਨਾਲ ਇੰਸਟਾਗਰਾਮ 'ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "Awesome meeting major #Bollywood star and boyfriend of #DeepikaPadukone, #RanveerSingh. He is visiting #Toronto for Valetine's Day weekend with his love, who films #XXX #TheReturnofXanderCage in #The6ix."
ਜਾਣਕਾਰੀ ਅਨੁਸਾਰ ਰਣਵੀਰ ਦੀ ਲੇਡੀ ਲਵ ਦੀਪਿਕਾ ਪਾਦੁਕੋਣ ਅੱਜਕਲ ਵਿਨ ਡੀਜ਼ਲ ਦੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ ਦੀ ਰਿਟਰਨ ਆਫ ਐਕਸਜ਼ੈਂਡਰ ਕੇਜ' ਦੀ ਸ਼ੂਟਿੰਗ ਕਰ ਰਹੀ ਹੈ। ਸ਼ੂਟਿੰਗ 'ਚ ਰੁੱਝੀ ਹੋਣ ਕਾਰਨ ਉਹ ਮੁੰਬਈ ਨਹੀਂ ਆ ਸਕਦੀ। ਇਸ ਕਾਰਨ ਰਣਵੀਰ ਆਪ ਹੀ ਆਪਣੀ ਪ੍ਰੇਮਿਕਾ ਨਾਲ ਵੈਲਨਟਾਈਨ ਡੇ ਅਤੇ ਸਮਾਂ ਬਿਤਾਉਣ ਲਈ ਟੋਰੈਂਟੋ ਪਹੁੰਚ ਗਏ ਹਨ।


ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਣਬੀਰ ਆਪਣੀ ਪ੍ਰੇਮਿਕਾ ਦੀ ਹਾਲੀਵੁੱਡ ਫਿਲਮ ਦਾ ਪ੍ਰਚਾਰ ਕਰਦੇ ਨਜ਼ਰ ਆਏ ਸਨ। ਹਰ ਪਬਲਿਕ ਇਵੈਂਟ 'ਤੇ ਉਹ ਦੀਪਿਕਾ ਦੀ ਹਾਲੀਵੁੱਡ ਫਿਲਮ ਦਾ ਪ੍ਰਚਾਰ ਕਰਦੇ ਨਜ਼ਰ ਆਏ ਹਨ। ਪਿਛਲੇ ਦਿਨੀਂ ਹੀ ਉਨ੍ਹਾਂ ਨੇ ਇਕ ਆਟੋ ਵਾਲੇ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ, "Check it out! Already a rage in India! #XXX @deepikapadukone all the best for your 1st day of shoot! Kill it!"