ਸਿਜ਼ੋਫ੍ਰੇਨੀਆ ਰੋਗੀ ਜ਼ਿਆਦਾ ਗਿਣਤੀ ''ਚ ਕਰਦੇ ਹਨ ਖੁਦਕੁਸ਼ੀ

Global News

ਟੋਰਾਂਟੋ— ਸਿਜ਼ੋਫ੍ਰੇਨੀਆ ਨੂੰ ਲੈ ਕੇ ਇਕ ਨਵਾਂ ਖੁਲਾਸਾ ਹੋਇਆ ਹੈ। ਇਕ ਖੋਜ ਮੁਤਾਬਕ, ਸਿਜ਼ੋਫ੍ਰੇਨੀਆ ਨਾਲ ਪੀੜਤ ਵਿਅਕਤੀ 'ਚ ਆਮ ਲੋਕਾਂ ਦੇ ਮੁਕਾਬਲੇ ਖੁਦਕੁਸ਼ੀ ਕਰਨ ਦੀ ਖਾਹਿਸ਼ 6 ਗੁਣਾ ਵੱਧ ਹੁੰਦੀ ਹੈ। ਯੂਨੀਵਰਸਿਟੀ ਆਫ ਟੋਰਾਂਟੋ ਦੇ ਪ੍ਰੋਫੈਸਰ ਐਸਮੇ ਫੁਲਰ ਥਾਮਸਨ ਨੇ ਕਿਹਾ ਕਿ ਖੁਦਕੁਸ਼ੀ ਨਾਲ ਜੁੜੇ ਹੋਰ ਕਾਰਨਾਂ ਨੂੰ ਧਿਆਨ 'ਚ ਰੱਖਦੇ ਹੋਏ ਉਹ ਇਹ ਨਤੀਜੇ ਤਕ ਪਹੁੰਚੇ ਹਨ। 


ਸਿਜ਼ੋਫ੍ਰੇਨੀਆ ਇਕ ਦਿਮਾਗੀ ਬਿਮਾਰੀ ਹੈ, ਜੋ ਵਿਅਕਤੀ ਦੇ ਸੋਚਣ, ਅਹਿਸਾਸ ਕਰਨ ਤੇ ਉਸ ਦੇ ਵਿਵਹਾਰ ਨੂੰ ਪ੍ਰਭਾਵਤ ਕਰਦੀ ਹੈ। ਖੋਜਕਾਰਾਂ ਨੇ ਦੇਖਿਆ ਕਿ ਸਿਜ਼ੋਫ੍ਰੇਨੀਆ ਤੋਂ ਪੀੜਤ ਅਜਿਹੇ ਲੋਕ ਜਿਨ੍ਹਾਂ ਬਚਪਨ 'ਚ ਸਰੀਰਕ ਕਸ਼ਟ ਝੱਲੇ ਹੋਣ, ਉਨ੍ਹਾਂ 'ਚ ਖੁਦਕੁਸ਼ੀ ਦਾ ਖਿਆਲ ਜ਼ਿਆਦਾ ਆਉਂਦਾ ਹੈ। ਇਸ ਤੋਂ ਇਲਾਵਾ ਸਿਜ਼ੋਫ੍ਰੇਨੀਆ ਪੀੜਤ ਔਰਤਾਂ ਤੇ ਅਜਿਹੇ ਲੋਕ ਜਿਨ੍ਹਾਂ ਨੂੰ ਪਹਿਲਾਂ ਨਸ਼ੇ ਦਾ ਝੱਸ ਰਿਹਾ ਹੋਵੇ ਜਾਂ ਉਦਾਸੀ ਤੋਂ ਪੀੜਤ ਰਹੇ ਹੋਣ, ਉਨ੍ਹਾਂ 'ਚ ਵੀ ਖੁਦਕੁਸ਼ੀ ਦੀ ਬਿਰਤੀ ਤੇਜ਼ ਹੁੰਦੀ ਹੈ। ਖੋਜ ਦੇ ਨਤੀਜੇ ਅਜਿਹੇ ਲੋਕਾਂ ਦੇ ਇਲਾਜ 'ਚ ਮਦਦਗਾਰ ਸਾਬਤ ਹੋਣਗੇ, ਜਿਨ੍ਹਾਂ 'ਚ ਖੁਦਕੁਸ਼ੀ ਦਾ ਜ਼ਿਆਦਾ ਖਿਆਲ ਆਉਂਦਾ ਹੈ।