ਸ਼ੇਕਸਪੀਅਰ ਨੂੰ 400ਵੀਂ ਬਰਸੀ ''ਤੇ ਦਿੱਤੀ ਸ਼ਰਧਾਂਜਲੀ

Global News

ਲੰਡਨ- ਸ਼ੇਕਸਪੀਅਰ ਦੀ 400ਵੀਂ ਬਰਸੀ ਮੌਕੇ 'ਤੇ ਪੇਪਰ ਅਤੇ ਕਾਰਡਬੋਰਡ ਦੀ ਮਦਦ ਨਾਲ ਉਨ੍ਹਾਂ ਦੀਆਂ ਮਸ਼ਹੂਰ ਰਚਨਾਵਾਂ ਦੀ ਲਾਈਫ ਸਾਈਜ਼ ਸਟੈਚੂ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮਹਾਨ ਲੇਖਕ ਦੀ 400ਵੀਂ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਬ੍ਰਿਟੇਨ ਦੇ ਬਰਮਿੰਘਮ ਸਿਟੀ ਯੂਨੀਵਰਸਿਟੀ 'ਚ 6 ਫੁੱਟ ਲੰਬੀ, ਤਿੰਨ ਮੀਟਰ ਉੱਚੀ ਬਾਲਕਨੀ ਅਤੇ ਇਕ ਵਿਸ਼ਾਲ ਸ਼ਰਾਬਖਾਨੇ ਦੀ ਝਲਕ ਪੇਸ਼ ਕੀਤੀ ਗਈ ਹੈ। ਯੂਨੀਵਰਸਿਟੀ ਦੇ ਡਿਜ਼ਾਈਨ ਫਾਰ ਥੀਏਟਰ ਪਰਫਾਰਮੈਂਸ ਐਂਡ ਇਵੈਂਟਸ ਡਿਗਰੀ ਸਿਲੇਬਸ ਦੇ ਪਹਿਲੇ ਸਾਲ ਦੇ 22 ਵਿਦਿਆਰਥੀਆਂ ਨੇ ਮਿਲ ਕੇ ਇਨ੍ਹਾਂ 'ਚ ਹਰੇਕ ਸਾਈਜ਼ ਦਾ ਨਿਰਮਾਣ ਕੀਤਾ ਹੈ।

 

ਆਪਣੀ ਇਸ ਕੋਸ਼ਿਸ਼ ਤਹਿਤ ਵਿਦਿਆਰਥੀਆਂ ਨੇ ਸ਼ੇਕਸਪੀਅਰ ਦੀਆਂ ਮਸ਼ਹੂਰ ਮੂਰਤੀਆਂ ਜਿਵੇਂ ਕਿ ਰਿਚਰਡ-3, ਰੋਮੀਓ ਅਤੇ ਜੂਲੀਅਟ, ਕਿੰਗ ਲੀਅਰ ਅਤੇ ਕੈਲਿਬਨ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਪ੍ਰਦਰਸ਼ਨੀ ਦੇ ਨਿਰਮਾਣ 'ਚ ਤਕਰੀਬਨ ਤਿੰਨ ਹਫਤੇ ਦਾ ਸਮਾਂ ਲੱੱਗਾ ਅਤੇ ਇਸ ਦੇ ਲਈ ਵਿਦਿਆਰਥੀਆਂ ਨੇ ਦਿਨ ਰਾਤ ਮਿਲ ਕੇ ਕੰਮ ਕੀਤਾ ਅਤੇ ਹਰ ਵਸਤੂ ਨੂੰ ਪੂਰਨਤਾ ਦੇਣ ਲਈ ਉਨ੍ਹਾਂ ਨੂੰ ਉਚਿਤ ਸੰਗੀਤ ਅਤੇ ਪ੍ਰਕਾਸ਼ ਦੀ ਚੋਣ ਕੀਤੀ। ਇਹ ਪ੍ਰਦਰਸ਼ਨੀ ਆਮ ਲੋਕਾਂ ਲਈ 26 ਫਰਵਰੀ ਤੱਕ ਜਾਰੀ ਰਹੇਗੀ। ਪ੍ਰਾਜੈਕਟ ਦੇ ਮਾਡਿਊਲ ਲੀਡਰ ਹੋਲੀ ਰਾਈਟ ਨੇ ਕਿਹਾ ਕਿ ਇਹ ਪ੍ਰਾਜੈਕਟ ਹੁਣ ਤੱਕ ਬਹੁਤ ਆਸਾਨ ਸੀ, ਪਰ ਤਜ਼ਰਬੇ ਰਾਹੀਂ ਸਿੱਖਣ ਲਈ ਇਹ ਬਹੁਤ ਪ੍ਰਭਾਵੀ ਹੈ।