ਪੀ.ਐਮ. ਦੀ ਪਤਨੀ ''ਤੇ ਲੱਗਿਆ ਸਟਾਫ ਨਾਲ ਮਾੜਾ ਵਿਵਹਾਰ ਕਰਨ ਦਾ ਦੋਸ਼

Global News

ਜੇਰੂਸਲਮ—ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੂੰ ਆਪਣੇ ਸਟਾਫ ਦੇ ਨਾਲ ਮਾੜਾ ਵਿਵਹਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਜਿਸ ਤੋਂ ਬਾਅਦ ਅਦਾਲਤ ਨੇ ਉਸ 'ਤੇ 43,700 ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਰਿਪੋਰਟ ਮੁਤਾਬਕ ਬੇਂਜਾਮਿਨ ਦੀ ਪਤਨੀ ਸਾਰਾ ਦੇ ਖਿਲਾਫ ਉਸ ਦੇ ਘਰੇਲੂ ਸਹਾਇਕ ਮੇਨੀ ਨਫਤਾਲੀ ਨੇ ਇਕ ਅਦਾਲਤ 'ਚ ਮਾੜੇ ਵਿਵਹਾਰ ਅਤੇ ਗਾਲੀ-ਗਲੌਚ ਦਾ ਮਾਮਲਾ ਦਰਜ ਕਰਵਾਇਆ ਸੀ।

 

ਅਦਾਲਤ ਨੇ ਸਾਰਾ ਨੂੰ ਪੀੜਤ ਸਹਾਇਕ ਨੂੰ ਹਰਜਾਨੇ ਦੇ ਰੂਪ 'ਚ 1,70,000 ਸ਼ੇਕਲਸ ਜਾਂ 43,700 ਡਾਲਰ ਦੇਣ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਹੈ ਕਿ ਸਾਰਾ ਨੂੰ ਲੋੜ ਤੋਂ ਜ਼ਿਆਦਾ ਗੁੱਸਾ ਅਤੇ ਬੇਜਾ ਮੰਗਾਂ ਲਈ ਉਨ੍ਹਾਂ ਦੇ ਕਰਮਚਾਰੀਆਂ ਲਈ 'ਅਨੁਚਿਤ' ਹਾਲਾਤ ਪੈਦਾ ਕੀਤੇ। ਉਧਰ ਸਾਰਾ ਨੇ ਉਨ੍ਹਾਂ 'ਤੇ ਲੱਗੇ ਦੋਸ਼ਾਂ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੱਤਾ ਕਿ ਉਹ ਆਪਣੇ ਸਟਾਫ ਦੇ ਪ੍ਰਤੀ ਬਹੁਤ ਨਰਮ ਰਹੀ। ਪ੍ਰਧਾਨ ਮੰਤਰੀ ਦਫਤਰ ਵਲੋਂ ਅਦਾਲਤ ਦੇ ਇਸ ਫੈਸਲੇ 'ਤੇ ਫਿਲਹਾਲ ਕੋਈ ਟਿੱਪਣੀ ਨਹੀਂ ਆਈ ਹੈ।