ਹੇਅਰਕੱਟ ਪਸੰਦ ਨਾ ਆਉਣ ''ਤੇ ਚੁੱਕਿਆ ਅਜਿਹਾ ਕਦਮ ਕਿ...

Global News

ਕੈਲਫੋਰਨੀਆ—ਸਟਾਈਲਿਸ਼ ਹੇਅਰਕਟ ਸਭ ਨੂੰ ਚੰਗਾ ਲੱਗਦਾ ਹੈ ਅਤੇ ਜੇਕਰ ਕਟਿੰਗ ਚੰਗੀ ਨਾ ਹੋਵੇ ਤਾਂ ਜ਼ਾਹਿਰ ਹੈ ਕਿ ਮੂਡ ਖਰਾਬ ਹੋਵੇਗਾ। ਕੈਲਫੋਰਨੀਆ ਦੀ ਇਕ ਮਹਿਲਾ ਨੂੰ ਆਪਣੇ ਵਾਲਾਂ ਨਾਲ ਸ਼ਾਇਦ ਕੁਝ ਜ਼ਿਆਦਾ ਹੀ ਪਿਆਰ ਸੀ ਤਾਂ ਉਸ ਨੇ ਮਨਪਸੰਦ ਕਟਿੰਗ ਨਾ ਹੋਣ ਕਾਰਨ ਹੇਅਰ ਸਟਾਈਲਿਸ਼ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। 29 ਸਾਲ ਦੀ ਏਡਰੀਅਨ ਬਲਾਂਸ਼ ਸਵੇਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਨ ਡਿਏਗੋ ਦੀ 619 ਬਾਰਬਰ ਸ਼ਾਪ 'ਚ ਹੇਅਰਕੱਟ ਕਰਵਾਇਆ।

 

ਇਸ ਦੇ ਕੁਝ ਦੇਰ ਬਾਅਦ ਉਹ ਬਾਰਬਰ ਸ਼ਾਪ 'ਚ ਬੰਦੂਕ ਲੈ ਕੇ ਪਹੁੰਚੀ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਵਾਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਖੁਸ਼ਕਿਸਮਤੀ ਨਾਲ ਬੰਦੂਕ ਜਾਮ ਸੀ। ਸਨ ਦੇ ਪੁਲਸ ਅਫਸਰ ਰੇ ਬੈਟਰਿਕ ਨੂੰ ਦੱਸਿਆ ਕਿ ਬੰਦੂਕ 'ਚ ਗੋਲੀਆਂ ਸਨ ਪਰ ਉਹ ਜਾਮ ਹੋ ਗਈ ਸੀ ਇਸ ਲਈ ਗੋਲੀ ਨਹੀਂ ਚੱਲੀ। 
ਰੈਟਰਿਕ ਨੇ ਦੱਸਿਆ ਕਿ ਬਾਰਬਰ ਅਤੇ ਉਥੇ ਮੌਜੂਦ ਲੋਕਾਂ ਨੇ ਸਵੇਨ ਦਾ ਮੁਕਾਬਲਾ ਕੀਤਾ ਅਤੇ ਪੁਲਸ ਦੇ ਆਉਣ ਤੱਕ ਉਨ੍ਹਾਂ ਨੇ ਫੜ ਕੇ ਰੱਖਿਆ। ਉਸ 'ਤੇ ਹੱੱਤਿਆ ਦੀ ਕੋਸ਼ਿਸ਼ ਦਾ ਚਾਰਜ ਲਗਾਇਆ ਗਿਆ ਹੈ।