ਕਾਲੇ ਵਿਅਕਤੀ ਨੂੰ ਗੋਲੀ ਮਾਰਨ ਵਾਲਾ ਪੁਲਸ ਅਧਿਕਾਰੀ ਦੋਸ਼ੀ ਕਰਾਰ

Global News

ਨਿਊਯਾਰਕ— ਅਮਰੀਕਾ ਵਿਚ ਨਿਊਯਾਰਕ ਦੀ ਇਕ ਅਦਾਲਤ ਨੇ ਇਕ ਨਿਹੱਥੇ ਵਿਅਕਤੀ ਨੂੰ ਗੋਲੀ ਮਾਰਨ ਵਾਲੇ ਪੁਲਸ ਅਧਿਕਾਰੀ ਨੂੰ ਹੱਤਿਆ ਦਾ ਦੋਸ਼ੀ ਮੰਨ ਲਿਆ ਹੈ। ਬਰੁਕਲਿਨ ਦੀ ਅਦਾਲਤ ਨੇ ਕੱਲ ਪੁਲਸ ਅਧਿਕਾਰੀ ਪੀਟਰ ਲਿਆਂਗ ਨੂੰ 20 ਨਵੰਬਰ, 2014 ਨੂੰ 28 ਸਾਲ ਦੇ ਅਕਾਈ ਗੁਰਲੀ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ। ਅਦਾਲਤ ਦਾ ਮੰਨਣਾ ਹੈ ਕਿ ਲਿਆਂਗ ਦੀ ਗੋਲੀ ਨਾਲ ਹੀ ਮੌਤ ਹੋਈ ਸੀ। ਲਿਆਂਗ ਨੇ ਆਪਣੇ ਬਚਾਅ ਲਈ ਕਿਹਾ ਸੀ ਕਿ ਉਸਨੇ ਜਾਣ ਬੁੱਝ ਕੇ ਗੋਲੀ ਨਹੀਂ ਚਲਾਈ।

 

ਗਸ਼ਤ ਦੌਰਾਨ ਅਚਾਨਕ ਰੌਲਾ ਪਿਆ ਅਤੇ ਉਸਦੇ ਹੱਥ ਤੋਂ ਬੰਦੂਕ ਦਾ ਟਰਿੱਗਰ ਦੱਬ ਹੋ ਗਿਆ। ਬਾਅਦ ਵਿਚ ਉਸਨੂੰ ਪਤਾ ਲੱਗਾ ਕਿ ਗੋਲੀ ਲੱਗਣ ਨਾਲ ਕੋਈ ਜ਼ਖਮੀ ਹੋਇਆ ਹੈ। ਇਸ ਘਟਨਾ ਮਗਰੋਂ ਅਮਰੀਕਾ ਦੇ ਘੱਟ ਸੰਖਿਅਕ ਲੋਕਾਂ ਖਿਲਾਫ ਪੁਲਸ ਦੇ ਇਸਤੇਮਾਲ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ।