ਤਾਈਵਾਨ ਵਿਚ ਮਰਨ ਵਾਲਿਆਂ ਦੀ ਗਿਣਤੀ 83 ਹੋਈ

Global News

ਤਾਈਵਾਨ ਦੇ ਦੱਖਣੀ ਇਲਾਕੇ ਵਿਚ 6 ਫਰਬਰੀ ਨੂੰ ਆਏ ਭੂਚਾਲ ਨੇ ਕਈ ਲੋਕਾਂ ਦੇ ਘਰ ਉਜਾੜ ਦਿੱਤੇ ਹਨ। ਇਸਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.4 ਮਾਪੀ ਗਈ ਹੈ। ਅੱਜ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 83 ਹੋ ਚੁੱਕੀ ਹੈ। 81 ਸ਼ਿਕਾਰ ਹੋਏ ਲੋਕਾਂ ਨੂੰ ਤੈਨਾਨ ਸ਼ਹਿਰ ਦੇ ਮਲਬੇ ਵਿਚੋਂ ਕੱਢਿਆ ਗਿਆ। ਸਭ ਤੋਂ ਵੱਧ ਨੁਕਸਾਨ 'ਗੁਆਨ ਰਿਹਾਇਸ਼ੀ ਕੰਪਲੈਕਸ' ਨੂੰ ਪਹੁੰਚਿਆ ਹੈ। ਅਜੇ ਵੀ ਇੱਥੇ ਮਲਬੇ ਦੇ ਢੇਰ ਵਿਚੋਂ ਲੋਕਾਂ ਨੂੰ ਲੱਭਿਆ ਜਾ ਰਿਹਾ ਹੈ। ਇਸ ਭੂਚਾਲ ਵਿਚ ਕਈ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਭੂਚਾਲ ਕਾਰਨ ਸੰਚਾਰ ਸਾਧਨ ਵੀ ਪ੍ਰਭਾਵਿਤ ਹੋਏ ਹਨ। ਇੱਥੇ ਲਗਭਗ 4-5 ਇਮਾਰਤਾਂ ਬਹੁਤ ਬੁਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਚੁੱਕੀਆਂ ਹਨ ਜਿਨ੍ਹਾਂ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਚੱਲ ਰਹੀ ਹੈ।

 

ਭੂਚਾਲ ਕਾਰਨ ਇਕ ਬੈਂਕ ਦੀ ਇਮਾਰਤ ਵੀ ਢਹਿ ਗਈ ਸੀ। ਇਥੇ ਦੀਆਂ ਖਬਰ ਏਜੰਸੀਆਂ ਨੇ ਦੱਸਿਆ ਕਿ ਵੇਈਗੁਆਨ ਟਾਵਰ ਵਿਚ 96 ਫਲੈਟ ਹਨ ਅਤੇ ਇਨ੍ਹਾਂ ਵਿਚ 256 ਲੋਕ ਰਹਿੰਦੇ ਸਨ।