ਬਾਰਾਤੀਆ ਦੀ ਕਾਰ ਦਾ ਹਾਦਸਾ, ਲਾੜੇ ਦੇ ਜੀਜੇ ਦੀ ਮੌਤ ਨਾਲ ਛਾ ਗਿਆ ਮਾਤਮ

Global News

ਅਜਮੇਰ— ਵਿਆਹ ਤੋਂ ਬਾਅਦ ਵਾਪਸ ਆ ਰਹੀ ਬਾਰਾਤ ਦੇ ਵਾਹਨ ਓਵਰਟੇਕ ਦੀ ਕੋਸ਼ਿਸ਼ 'ਚ ਪਿਕਅੱਪ ਜੀਪ ਨਾਲ ਟਕਰਾ ਗਈ। ਹਾਦਸੇ 'ਚ ਲਾੜੇ ਦੇ ਜੀਜਾ ਅਤੇ ਦੋਸਤ ਦੀ ਮੌਤ ਹੋ ਗਈ, ਜਦੋਂ ਕਿ 3 ਹੋਰ ਬਾਰਾਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਵਿਆਹ ਤੋਂ ਬਾਅਦ ਲਾੜਾ-ਲਾੜੀ ਅਤੇ ਹੋਰ ਬਾਰਾਤੀ ਬੱਸ ਅਤੇ ਹੋਰ ਵਾਹਨਾਂ 'ਚ ਵਾਪਸ ਆ ਰਹੇ ਸਨ। ਬੱਸ ਅਤੇ ਇਕ ਹੋਰ ਵਾਹਨ ਤਾਂ ਸ਼ਾਮ ਨੂੰ ਘਰ ਪੁੱਜ ਗਏ ਪਰ ਇਕ ਸਕਾਰਪੀਓ ਕਾਰ ਪਿੱਛੇ ਰਹਿ ਗਈ ਸੀ। ਇਹ ਕਾਰ ਓਵਰਟੇਕ ਕਰਦੇ ਹੋਏ ਇਕ ਪਿਕਅੱਪ ਜੀਪ ਨਾਲ ਟਕਰਾ ਗਈ। ਹਾਦਸੇ 'ਚ ਜੇਦੀਆ ਦੇ ਜੁਆਈ ਕੋਟਾ ਵਾਸੀ ਅਨਿਲ ਪੰਵਾਰ ਅਤੇ ਲਾੜੇ ਦੇ ਦੋਸਤ ਸ਼ੇਖਰ ਦੀ ਮੌਤ ਹੋ ਗਈ, ਜਦੋਂ ਕਿ ਪ੍ਰਾਸ਼ਦ ਭਵਾਨੀ ਜੇਦੀਆ ਅਤੇ 2 ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜੇ.ਐੱਲ.ਐੱਨ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸ਼ੁੱਕਰਵਾਰ ਨੂੰ ਜੇਦੀਆ ਦੇ ਦੂਜੇ ਬੇਟੇ ਦੀ ਬਾਰਾਤ ਅਜਮੇਰ 'ਚ ਹੀ ਜਾਣ ਵਾਲੀ ਹੈ।



ਹਾਦਸੇ ਤੋਂ ਜੇਦੀਆ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰ 'ਚ ਵਿਆਹ ਦੀ ਰੌਣਕ 'ਤੇ ਮਾਤਮ ਛਾ ਗਿਆ। ਜ਼ਖਮੀਆਂ ਨੂੰ ਜੇ.ਐੱਲ.ਐੱਨ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ 'ਚ ਨਗਰ ਨਿਗਮ ਵਾਰਡ ਸੰਖਿਆ 19 ਦੇ ਪ੍ਰਾਸ਼ਦ ਭਵਾਨੀ ਜੇਦੀਆ ਵੀ ਸ਼ਾਮਲ ਹਨ। ਮੇਅਰ ਧਰਮੇਂਦਰ ਗਹਿਲੋਤ ਅਤੇ ਪ੍ਰਾਸ਼ਦਾਂ ਨੇ ਹਸਪਤਾਲ ਪੁੱਜ ਕੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਅਜਮੇਰ ਕਲੱਬ ਨੇੜੇ ਖਾਦਿਮ ਹੋਟਲ ਦੇ ਸਾਹਮਣੇ ਰਹਿਣ ਵਾਲੇ ਗੋਪਾਲ ਜੇਦੀਆ ਦੇ ਬੇਟੇ ਦੀ ਬਾਰਾਤ ਮੇੜਤਾ ਸਿਟੀ ਗਈ ਸੀ। ਵਿਆਹ ਤੋਂ ਬਾਅਦ ਵੀਰਵਾਰ ਨੂੰ ਬਾਰਾਤ ਵਾਪਸ ਆ ਰਹੀ ਸੀ। ਗੋਪਾਲ ਜੇਦੀਆ ਦੇ ਇਕ ਹੋਰ ਬੇਟੇ ਦੀ ਬਾਰਾਤ ਸ਼ੁੱਕਰਵਾਰ ਨੂੰ ਅਜਮੇਰ 'ਚ ਹੀ ਅਸ਼ੋਕ ਟਾਂਕ ਦੇ ਘਰ ਜਾਣ ਵਾਲੀ ਹੈ। ਵੀਰਵਾਰ ਨੂੰ ਹਾਦਸੇ ਨਾਲ ਜੇਦੀਆ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਸਮਾਜ ਦੇ ਲੋਕ ਹਸਪਤਾਲ 'ਚ ਇਕੱਠੇ ਹੋ ਗਏ। ਵਿਆਹ 'ਚ ਸ਼ਾਮਲ ਲੋਕ ਸੋਗ 'ਚ ਡੁੱਬ ਗਏ।