ਭਾਜਪਾ ''ਚ ਸ਼ਾਮਲ ਹੋਣ ਦੀਆਂ ਅਫਵਾਹਾਂ ''ਤੇ ਕੁਮਾਰ ਵਿਸ਼ਵਾਸ ਦਾ ਟਵੀਟ

Global News

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਦੀ ਜਨਮਦਿਨ ਪਾਰਟੀ 'ਚ ਬੀ. ਜੇ. ਪੀ. ਨੇਤਾਵਾਂ ਦੀ ਮੌਜੂਦਗੀ ਤੇ 'ਆਪ' ਦੇ ਮੋਢੀ ਅਰਵਿੰਦ ਕੇਜਰੀਵਾਲ ਦੀ ਗੈਰ ਮੌਜੂਦਗੀ ਨੇ ਵੀਰਵਾਰ ਨੂੰ ਰੱਜ ਕੇ ਸੁਰਖੀਆਂ ਬਟੋਰੀਆਂ, ਜਦਕਿ ਸ਼ਾਮ ਢੱਲਦਿਆਂ ਹੀ ਕੁਮਾਰ ਵਿਸ਼ਵਾਸ ਨੇ ਇਸ ਬਾਰੇ ਸਾਰੀਆਂ ਅਟਕਲਾਂ ਦਾ ਖੰਡਨ ਕੀਤਾ। ਉਨ੍ਹਾਂ ਨੇ ਟਵਿਟਰ 'ਤੇ ਉਨ੍ਹਾਂ ਸੰਭਾਵਨਾਵਾਂ ਨੂੰ ਖਾਰਜ ਕੀਤਾ, ਜਿਨ੍ਹਾਂ 'ਚ ਕਿਹਾ ਗਿਆ ਕਿ ਉਹ ਬੀ. ਜੇ. ਪੀ. 'ਚ ਸ਼ਾਮਲ ਹੋਣ ਵਾਲੇ ਹਨ।

 

ਅਸਲ 'ਚ ਬੁੱਧਵਾਰ ਨੂੰ ਜਨਮਦਿਨ ਦੀ ਪਾਰਟੀ 'ਚ ਯੂ. ਪੀ. ਬੀ. ਜੇ. ਪੀ. ਪ੍ਰਭਾਰੀ ਓਮ ਮਾਥੁਰ ਨਾਲ ਕੁਮਾਰ ਵਿਸ਼ਵਾਸ ਦੀ ਮੁਲਾਕਾਤ ਹੋਈ ਤਾਂ ਕਿਆਸ ਲੱਗਣ ਲੱਗੀ ਕਿ ਵਿਸ਼ਵਾਸ ਹੁਣ ਬੀ. ਜੇ. ਪੀ. 'ਚ ਸ਼ਾਮਲ ਹੋਣ ਵਾਲੇ ਹਨ ਪਰ ਆਮ ਆਦਮੀ ਪਾਰਟੀ ਨੇਤਾ ਨੇ ਇਸ ਦਾ ਖੰਡਨ ਕੀਤਾ ਹੈ। ਉਨ੍ਹਾਂ ਟਵਿਟਰ 'ਤੇ ਲਿਖਿਆ, 'ਮੇਰੀ ਜਨਮਦਿਨ ਦੀ ਪਾਰਟੀ 'ਚ ਸਾਰੀਆਂ ਪਾਰਟੀਆਂ ਦੇ ਨੇਤਾ ਤੇ ਸਾਰੇ ਚੈਨਲਾਂ ਦੇ ਮੁੱਖ ਲੋਕ ਪਹੁੰਚੇ ਸਨ। ਉਨ੍ਹਾਂ ਨੇ ਮੈਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਤਾਂ ਕੀ ਮੈਂ ਸਾਰੀਆਂ ਪਾਰਟੀਆਂ 'ਚ ਸ਼ਾਮਲ ਹੋ ਜਾਵਾਂ? ਹੱਦ ਹੈ।'