ਬਸਪਾ ਆਗੂ ਕੋਲ 10,000 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ

Global News

ਨਵੀਂ ਦਿੱਲੀ— ਪ੍ਰਚੂਨ ਦੀ ਦੁਕਾਨ ਤੋਂ ਅਰਬਾਂ ਦੇ ਕਾਰੋਬਾਰੀ ਬਣ ਚੁੱਕੇ ਯੂ. ਪੀ. ਦੇ ਬਸਪਾ ਆਗੂ ਹਾਜੀ ਇਕਬਾਲ ਅਹਿਮਦ ਮੁਸ਼ਕਲ ਵਿਚ ਫਸਦੇ ਜਾ ਰਹੇ ਹਨ।  ਉੱਤਰ ਪ੍ਰਦੇਸ਼ ਦੇ ਸਾਬਕਾ ਬਸਪਾ  ਆਗੂ ਐੱਮ. ਐੱਲ. ਸੀ.  ਮੁਹੰਮਦ ਇਕਬਾਲ 'ਤੇ ਸੁਪਰੀਮ ਕੋਰਟ ਨੇ ਈ. ਡੀ., ਇਨਕਮ ਟੈਕਸ ਵਿਭਾਗ ਅਤੇ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ ਕੋਲੋਂ ਜਵਾਬ ਮੰਗਿਆ ਹੈ।
 

ਸੁਪਰੀਮ ਕੋਰਟ ਵਿਚ ਦਾਇਰ ਇਕ ਪਟੀਸ਼ਨ ਵਿਚ ਮੁਹੰਮਦ ਇਕਬਾਲ 'ਤੇ 111 ਫਰਜ਼ੀ ਕੰਪਨੀਆਂ ਬਣਾਉਣ ਅਤੇ 10,000 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾਉਣ ਦੇ ਦੋਸ਼ ਲਗਾਏ ਗਏ ਹਨ। ਹਾਜੀ ਇਕਬਾਲ 'ਤੇ ਇਹ ਦੋਸ਼ ਉੱਤਰ ਪ੍ਰਦੇਸ਼ ਦੇ ਇਕ ਕਾਰੋਬਾਰੀ ਰਣਵੀਰ ਸਿੰਘ ਨੇ ਆਪਣੀ ਲੋਕ ਹਿੱਤ ਪਟੀਸ਼ਨ ਵਿਚ ਲਗਾਏ ਹਨ।