ਵਿਸ਼ਵ ਟੀ-20 ''ਚ ਭਾਰਤ ਨੂੰ ਹਰਾਉਣਾ ਸਭ ਤੋਂ ਮੁਸ਼ਕਿਲ ਹੋਵੇਗਾ : ਵਾਸਟਨ

Global News

ਦੁਬਈ—ਆਸਟ੍ਰੇਲੀਆ ਆਲਰਾਊਂਡਰ ਸ਼ੇਨ ਵਾਸਟਨ ਨੇ ਕਿਹਾ ਹੈ ਕਿ ਭਾਰਤ ਨੂੰ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਟੀ-20 ਚੈਂਪੀਅਨਸ਼ਿਪ 'ਚ ਹਰਾਉਣਾ ਸਭ  ਤੋਂ ਮੁਸ਼ਕਿਲ ਹੋਵੇਗਾ ਕਿਉਂਕਿ ਉਹ ਹਾਲਾਤਾਂ ਤੋਂ ਚੰਗੀ ਤਰ੍ਹਾਂ ਵਾਕਿਫ ਹਨ। ਪਾਕਿਸਤਾਨ ਸੁਪਰ ਲੀਗ 'ਚ ਖੇਡਣ ਲਈ ਦੁਬਈ ਆ ਰਹੇ ਵਾਸਟਨ ਨੇ ਕ੍ਰਿਕਟ.ਕਾਮ.ਏਯੂ ਨੇ ਕਿਹਾ ਹੈ ਕਿ ਮੇਰਾ ਮੰਨਣਾ ਹੈ ਕਿ ਭਾਰਤ ਨੂੰ ਹਰਾਉਣਾ ਸਭ ਤੋਂ ਮੁਸ਼ਕਿਲ ਹੋਵੇਗਾ ਕਿਉਂਕਿ ਉਹ ਘਰੇਲੂ ਹਾਲਾਤਾਂ 'ਚ ਖੇਡਣਗੇ। ਉਨ੍ਹਾਂ ਨੇ ਕਿਹਾ ਹੈ ਕਿ ਉਹ ਕਿਸੇ ਹੋਰ ਦੀ ਤੁਲਨਾ 'ਚ ਹਾਲਾਤਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹਨ ਅਤੇ ਘਰੇਲੂ ਮੈਦਾਨਾਂ 'ਤੇ ਵੱਡੀ ਪ੍ਰਤੀਯੋਗਤਾ 'ਚ ਚੰਗਾ ਪ੍ਰਦਰਸ਼ਨ ਕਰਦੇ ਰਹੇ ਹਨ।

 

ਭਾਰਤ ਦੇ ਕੋਲ ਚੰਗੀ ਆਲਰਾਊਂਡਰ ਟੀਮ ਹੈ। ਉਨ੍ਹਾਂ ਦੇ ਬੱਲੇਬਾਜ਼ੀ ਵਿਭਾਗ 'ਚ ਆਕਰਮਕ ਬੱਲੇਬਾਜ਼ ਹਨ। ਜੇਕਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕੋਲ ਸੰਸਾਰਿਕ ਸਪੀਨਰ ਹੈ ਅਤੇ ਉਸ ਦੇ ਕੋਲ ਚੰਗੀ ਤੇਜ਼ ਗੇਂਦਬਾਜ਼ੀ ਵੀ ਹੈ। ਆਈ.ਪੀ.ਐਲ ਨੀਲਾਮੀ 'ਚ ਸਭ ਤੋਂ ਜ਼ਿਆਦਾ ਕੀਮਤ 'ਤੇ ਵਿਕੇ ਵਾਸਟਨ ਨੇ ਕਿਹਾ ਹੈ ਕਿ ਆਸ਼ੀਸ ਨੇਹਰਾ ਵਾਸਤਵ 'ਚ ਬਹੁਤ ਚੰਗੀ ਗੇਂਦਬਾਜ਼ੀ ਕਰ ਰਹੇ ਹਨ ਅਤੇ ਜਸਪ੍ਰੀਤ ਬਮਰਾਹ ਉਨ੍ਹਾਂ ਲਈ ਬਹੁਤ ਚੰਗੀ ਖੋਜ ਹੈ। ਉਨ੍ਹਾਂ ਦੀ ਟੀਮ ਅਸਲੀਅਤ 'ਚ ਕਾਫੀ ਸੰਤੁਲਿਤ ਹੈ ਅਤੇ ਇਸ ਲਈ ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਹਰਾਉਣਾ ਸਖਤ ਚੁਣੌਤੀ ਹੋਵੇਗੀ।