ਸਾਰੇ ਖਿਡਾਰੀਆਂ ਨੂੰ ਮੌਕਾ ਦੇਣਾ ਸਹੀ : ਧੋਨੀ

Global News

ਪੁਣੇ-ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼੍ਰੀਲੰਕਾ ਹੱਥੋਂ ਪਹਿਲੇ ਟੀ-20 ਮੁਕਾਬਲੇ ਵਿਚ ਮਿਲੀ ਹਾਰ ਦੇ ਬਾਵਜੂਦ ਮੈਚ ਵਿਚ ਸਾਰੇ ਖਿਡਾਰੀਆਂ ਨੂੰ ਮੌਕਾ ਦੇਣ ਦੀ ਗੱਲ ਨੂੰ ਸਹੀ ਕਰਾਰ ਦਿੱਤਾ। ਆਸਟ੍ਰੇਲੀਆ ਦਾ ਟੀ-20 ਲੜੀ ਵਿਚ ਸਫਾਇਆ ਕਰਨ ਤੋਂ ਬਾਅਦ ਆਪਣੀ ਧਰਤੀ 'ਤੇ ਪਹਿਲਾ ਮੁਕਾਬਲਾ ਖੇਡਣ ਉੱਤਰੀ ਭਾਰਤੀ ਟੀਮ ਨੂੰ ਪਹਿਲੇ ਮੈਚ ਵਿਚ ਸ਼੍ਰੀਲੰਕਾ ਹੱਥੋਂ ਪੰਜ ਵਿਕਟਾਂ ਨਾਲ ਹਾਰ ਝੱਲਣੀ ਪਈ।  ਕਪਤਾਨ ਧੋਨੀ ਨੇ ਇਸ ਹਾਰ 'ਤੇ ਕਿਹਾ, ''ਟੀ-20 ਫਾਰਮੈਟ ਵਿਚ ਅਜਿਹਾ ਘੱਟ ਹੁੰਦਾ ਹੈ ਕਿ ਟੀਮ ਦੀਆਂ ਸਾਰੀਆਂ ਵਿਕਟਾਂ ਡਿੱਗ ਜਾਣ ਪਰ ਸਾਡੀ ਟੀਮ ਆਲ ਆਊਟ ਹੋਈ। ਮੈਨੂੰ ਨਹੀਂ ਲੱਗਦਾ ਕਿ ਮੈਚ ਵਿਚ ਸਾਰੇ ਖਿਡਾਰੀਆਂ ਨੂੰ ਮੌਕਾ ਦੇਣਾ ਗਲਤ ਫੈਸਲਾ ਸੀ, ਕਿਉਂਕਿ ਇਸ ਨਾਲ ਟੀਮ ਦੀ ਬੱਲੇਬਾਜ਼ੀ ਸਮਰੱਥਾ ਦਾ ਪਤਾ ਲੱਗਦਾ ਹੈ।''