ਨੈਸ਼ਨਲ ਐਂਥਮ ਦੌਰਾਨ ਖਵਾਜਾ ਦੀ ਇਸ ਹਰਕਤ ਦਾ ਵੀਡੀਓ ਵਾਇਰਲ

Global News

ਵੇਲਿੰਗਟਨ- ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਸੋਮਵਾਰ ਨੂੰ ਖੋਲ੍ਹੇ ਗਏ ਦੂਜੇ ਵਨ-ਡੇਅ ਤੋਂ ਪਹਿਲਾਂ ਨੈਸ਼ਨਲ ਐਂਥਮ ਦੌਰਾਨ ਆਸਟ੍ਰੇਲੀਆਈ ਖਿਡਾਰੀਆਂ ਦਾ ਇਕ ਮਜ਼ੇਦਾਰ ਵਾਕਿਆ ਦੇਖਣ 'ਚ ਆਇਆ ਹੈ। 12 ਸੈਕਿੰਡ ਦੀ ਇਸ ਵੀਡੀਓ 'ਚ ਓਪਨਰ ਉਸਮਾਨ ਖਵਾਜ਼ਾ ਨਵੇਂ ਖਿਡਾਰੀ ਐਡਮ ਜਾਂਪਾ ਦੇ ਨਾਲ ਕੁਝ ਅਜਿਹਾ ਕਰਦੇ ਨਜ਼ਰ ਆ ਰਹੇ ਹਨ ਜਿਸ ਨੂੰ ਦੇਖ ਕੇ ਤੁਸੀਂ ਆਪਣੀ ਹੱਸ-ਹੱਸ ਕੇ ਲੋਟ-ਪੋਟ ਹੋ ਜਾਓਗੇ। 


ਵੇਲਿੰਗਟਨ ਦੇ ਮੈਦਾਨ 'ਤੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੋਹਾਂ ਟੀਮਾਂ ਨੈਸ਼ਨਲ ਐਂਥਮ ਲਈ ਮੈਦਾਨ 'ਤੇ ਆਈ। ਨੈਸ਼ਨਲ ਐਂਥਮ ਦੌਰਾਨ ਖਵਾਜਾ ਪਿਛੋਂ ਜਾਂਪਾ ਨੂੰ ਗੁਦਗੁਦੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਇਹ ਵੀਡੀਓ ਕਲਿਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਖਵਾਜਾ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਪਿੱਛੇ ਵੀ ਕਿਤੇ ਕੈਮਰਾ ਲੱਗਾ ਹੈ।