ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ''ਚੋਂ ਬਾਹਰ ਹੋਏ ਕ੍ਰਿਸਟੀ ਤੇ ਫਿਯੋਰੀਨਾ

Global News

ਵਾਸ਼ਿੰਗਟਨ— ਅਮਰੀਕਾ ਵਿਚ ਇਸ ਸਾਲ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਰੀਪਬਲਿਨਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਦੋ ਹੋਰ ਦਾਅਵੇਦਾਰਾਂ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ ਅਤੇ ਉਹ ਇਸ ਦੌੜ 'ਚੋਂ ਬਾਹਰ ਹੋ ਗਏ ਹਨ। ਨਿਊ ਜਰਸੀ ਦੇ ਗਵਰਨਰ ਕ੍ਰਿਸ ਕ੍ਰਿਸਟੀ ਅਤੇ ਬਿਜ਼ਨੈੱਸਮੈਨ ਕਾਰਲੀ ਫਿਯੋਰੀਨਾ ਨੇ ਇਸ ਦੌੜ 'ਚੋਂ ਹਟਣ ਤੋਂ ਬਾਅਦ ਹੁਣ ਰੀਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਸੱਤ ਦਾਅਵੇਦਾਰ ਹੀ ਰਹਿਣ ਗਏ ਹਨ। 53 ਸਾਲਾ ਕ੍ਰਿਸਟੀ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ ਉਹ ਇਸ ਦੌੜ ਤੋਂ ਹਟ ਰਹੇ ਹਨ। ਉਨ੍ਹਾਂ ਨੂੰ ਇਸ ਦਾ ਬਿਲਕੁਲ ਵੀ ਅਫਸੋਸ ਨਹੀਂ ਹੈ। 


ਰੀਪਬਲਿਕਨ ਪਾਰਟੀ ਵੱਲੋਂ ਇਕਲੌਤੀ ਮਹਿਲਾ ਉਮੀਦਵਾਰ ਅਤੇ ਆਈ. ਟੀ. ਕੰਪਨੀ 'ਹੇਵਲੇਟ ਪੈਕਰਡ' ਦੀ ਮੁੱਖ ਕਾਰਜਕਾਰੀ ਅਧਿਕਾਰੀ ਫਿਯੋਰੀਨਾ ਨੇ ਵੀ ਫੇਸਬੁੱਕ ਪੇਜ ਰਾਹੀਂ ਰਾਸ਼ਟਰਪਤੀ ਅਹੁਦੇ ਦੀ ਦੌੜ 'ਚੋਂ ਹਟਣ ਦਾ ਐਲਾਨ ਕੀਤਾ। ਨਿਊ ਹੈਂਪਸ਼ਾਇਰ 'ਚ ਪ੍ਰਾਇਮਰੀ ਚੋਣਾਂ ਵਿਚ ਕ੍ਰਿਸਟੀ ਛੇਵੇਂ ਸਥਾਨ 'ਤੇ ਰਹੇ ਜਦੋਂ ਕਿ ਫਿਯੋਰੀਨਾ ਸੱਤਵੇਂ ਸਥਾਨ 'ਤੇ ਰਹੀ ਸੀ। ਇਨ੍ਹਾਂ ਦੋਹਾਂ ਉਮੀਦਵਾਰਾਂ ਦੇ ਬਟਣ ਤੋਂ ਬਾਅਦ ਹੁਣ ਰੀਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਕਰਨ ਵਾਲਿਆਂ ਦੀ ਗਿਣਤੀ ਸੱਤ ਰਹਿ ਗਈ ਹੈ। ਜਦੋਂ ਇਹ ਮੁਹਿੰਮ ਸ਼ੁਰੂ ਹੋਈ ਸੀ ਤਾਂ ਉਸ ਸਮੇਂ ਪਾਰਟੀ ਵੱਲੋਂ 17 ਦਾਅਵੇਦਾਰ ਮੈਦਾਨ ਵਿਚ ਸਨ।