ਮਿਸਰ ਵਿਚ ਰੇਲ ਦੁਰਘਟਨਾ, 60 ਲੋਕ ਜ਼ਖਮੀ

Global News

ਕਾਹਿਰਾ— ਮਿਸਰ ਦੇ ਬੇਨੀ ਸੁਏਫ ਸ਼ਹਿਰ ਵਿਚ ਇਕ ਰੇਲ ਗੱਡੀ ਉਲਟ ਗਈ ਜਿਸ ਕਾਰਨ ਘੱਟ ਤੋਂ ਘੱਟ 60 ਲੋਕ ਜ਼ਖਮੀ ਹੋ ਗਏ। ਸੁਰੱਖਿਆ ਸੂਤਰਾਂ ਅਨੁਸਾਰ ਅਸਵਾਨ ਤੋਂ ਕਾਹਿਰਾ ਆ ਰਹੀ ਰੇਲ ਗੱਡੀ ਸੁਐੱਫ ਵਿਚ ਅਲ ਸ਼ੇਨਵੇਆ ਪਿੰਡ ਨੇੜੇ ਪੱਟੜੀ ਤੋਂ ਉੱਤਰ ਗਈ ਅਤੇ ਉਸਦੇ ਦੋ ਡੱਬੇ ਉਲਟ ਗਏ। ਸੂਤਰਾਂ ਅਨੁਸਾਰ ਦੱਸਿਆ ਗਿਆ ਹੈ ਕਿ ਦੁਰਘਟਨਾ ਸਥਾਨ 'ਤੇ 40 ਤੋਂ ਵੱਧ ਐਂਬੁਲੈਂਸ ਭੇਜੀਆਂ ਗਈਆਂ ਹਨ। ਜ਼ਖਮੀਆਂ ਨੂੰ ਹਸਪਤਾਲ ਲੈ ਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਦੀ ਮੌਤ ਦੀ ਕੋਈ ਸੂਚਨਾ ਅਜੇ ਤਕ ਨਹੀਂ ਮਿਲੀ ਹੈ।