ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਮਸੂਦ ਅਜ਼ਹਰ ਪਾਕਿ ਤੋਂ ਫਰਾਰ

Global News

ਇਸਲਾਮਾਬਾਦ/ਪਠਾਨਕੋਟ— ਪੰਜਾਬ ਦੇ ਪਠਾਨਕੋਟ ਸਥਿਤ ਏਅਰਫੋਰਸ ਸਟੇਸ਼ਨ 'ਤੇ ਪਿਛਲੇ ਮਹੀਨੇ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਮਸੂਦ ਅਜ਼ਹਰ ਪਾਕਿਸਤਾਨ ਤੋਂ ਫਰਾਰ ਹੋ ਗਿਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਤੋਂ ਭੱਜਣ ਤੋਂ ਬਾਅਦ ਮਸੂਦ ਅਫਗਾਨਿਸਤਾਨ 'ਚ ਲੁਕਿਆ ਹੋ ਸਕਦਾ ਹੈ। 
 

ਭਾਰਤੀ ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਹਮਲੇ ਲਈ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਸਰਗਨਾ ਅਜ਼ਹਰ ਅਤੇ ਉਸ ਦੇ ਕੁਝ ਰਿਸ਼ਤੇਦਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਕੁਝ ਸਮਾਂ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਸੀ ਕਿ ਪਾਕਿਸਤਾਨ 'ਚ ਜੈਸ਼ ਦੇ ਠਿਕਾਣਿਆਂ 'ਤੇ ਛਾਪੇ ਮਾਰੇ ਗਏ ਹਨ ਅਤੇ ਅਜ਼ਹਰ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ 'ਤੇ ਭਾਰਤ ਸਰਕਾਰ ਨੇ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਵੱਲੋਂ ਅਜ਼ਹਰ ਨੂੰ ਹਿਰਾਸਤ 'ਚ ਲੈਣ ਦੀ ਕੋਈ ਖਬਰ ਨਹੀਂ ਮਿਲੀ ਹੈ।


ਪਾਕਿ ਦੇ ਕੁਝ ਸਥਾਨਕ ਮੰਤਰੀਆਂ ਤੋਂ ਇਲਾਵਾ ਸ਼ਰੀਫ ਸਰਕਾਰ ਦੇ ਕਿਸੇ ਸੀਨੀਅਰ ਅਧਿਕਾਰੀ ਨੇ ਅਜ਼ਹਰ ਖਿਲਾਫ ਕਾਰਵਾਈ ਦੀ ਪੁਸ਼ਟੀ ਨਹੀਂ ਕੀਤੀ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸ ਮਾਮਲੇ 'ਚ ਕੇਸ ਦਰਜ ਕਰਨ ਲਈ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਹੈ। ਸ਼ਰੀਫ ਦੇ ਦਫਤਰ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਸੀ ਕਿ,'' ਪਾਕਿਸਤਾਨ 'ਚ ਹੋਈ ਸ਼ੁਰੂਆਤੀ ਜਾਂਚ ਅਤੇ ਭਾਰਤ ਤੋਂ ਮੁਹੱਈਆ ਜਾਣਕਾਰੀ ਦੇ ਆਧਾਰ 'ਤੇ ਜੈਸ਼-ਏ-ਮੁਹੰਮਦ ਨਾਲ ਜੁੜੇ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।''