ਆਬੂਧਾਬੀ ਦਾ ਸ਼ਹਿਜ਼ਾਦਾ ਨਾਹਾਨ ਭਾਰਤ ਪਹੁੰਚਿਆ, ਮੋਦੀ ਨੇ ਕੀਤਾ ਸਵਾਗਤ

Global News

ਨਵੀਂ ਦਿੱਲੀ  (ਨਵੋਦਯਾ ਟਾਈਮਜ਼) - ਆਬੂਧਾਬੀ ਦਾ ਸ਼ਹਿਜ਼ਾਦਾ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਹਥਿਆਰਬੰਦ ਫੌਜ ਦੇ ਉਪ ਕਮਾਂਡਰ ਜਨਰਲ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਾਨ ਦਾ ਅੱਜ ਇਥੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿੱਘਾ ਸਵਾਗਤ ਕੀਤਾ, ਜੋ ਆਪਣੇ 'ਖਾਸ ਮਿੱਤਰ' ਨੂੰ ਲੈਣ ਲਈ ਹਵਾਈ ਅੱਡੇ 'ਤੇ ਗਏ ਸੀ। ਅਲ ਨਾਹਾਨ ਦੀ 3 ਰੋਜ਼ਾ ਭਾਰਤ ਯਾਤਰਾ ਦੌਰਾਨ ਦੋਵੇਂ ਦੇਸ਼ ਊਰਜਾ, ਅਰਥ ਵਿਵਸਥਾ ਅਤੇ ਸੁਰੱਖਿਆ ਸਣੇ ਵੱਖ-ਵੱਖ ਖੇਤਰਾਂ 'ਚ ਸਬੰਧ ਮਜ਼ਬੂਤ ਕਰਨ ਵਾਸਤੇ ਚਰਚਾ ਕਰਨਗੇ।