ਮਹਿਲਾ ਕ੍ਰਿਕਟ ਵਿਸ਼ਵ ਕੱਪ 2017 ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ ਲਾਰਡਸ

Global News

ਲੰਡਨ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਲਾਰਡਸ 2017 'ਚ ਹੋਣ ਵਾਲੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ।


ਡਰਬੀਸ਼ਰ, ਗਲੋਸਟਰਸ਼ਰ, ਲੀਸੇਸਟਰਸ਼ਰ, ਸਮਰਸੈਟ ਅਤੇ ਲਾਰਡਸ 26 ਜੂਨ ਤੋਂ 23 ਜੁਲਾਈ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਮੈਚਾਂ ਦੀ ਮੇਜ਼ਬਾਨੀ ਕਰਨਗੇ। ਇਸ 28 ਦਿਨਾਂ ਦੇ ਟੂਰਨਾਮੈਂਟ 'ਚ 31 ਮੈਚ ਖੇਡੇ ਜਾਣਗੇ ਅਤੇ ਕੁੱਲ 8 ਟੀਮਾਂ ਇਸ 'ਚ ਹਿੱਸਾ ਲੈਣਗੀਆਂ। ਲੀਗ ਦੇ ਮੈਚਾਂ ਦੇ ਖਤਮ ਹੋਣ ਤੋਂ ਬਾਅਦ ਪਹਿਲੀਆਂ 4 ਟੀਮਾਂ ਸੈਮੀਫਾਈਨਲ ਖੇਡਣਗੀਆਂ ਅਤੇ 23 ਜੁਲਾਈ ਨੂੰ ਇਸ ਟੂਰਨਾਮੈਂਟ ਦਾ ਫਾਈਨਲ ਖੇਡਿਆ ਜਾਵੇਗਾ।