ਰਿਸ਼ੀ ਕਪੂਰ ਦੇ ਤੇਜ਼ ਮਿਜਾਜ਼ ਸੁਭਾਅ ਦਾ ਹੋਣਾ ਠੀਕ ਹੈ : ਦਿਵਿਆ ਖੋਸਲਾ

Global News

ਮੁੰਬਈ : ਨਿਰਦੇਸ਼ਕ ਦਿਵਿਆ ਖੋਸਲਾ ਕੁਮਾਰ ਦਾ ਕਹਿਣਾ ਹੈ ਕਿ ਰਿਸ਼ੀ ਕਪੂਰ ਦੇ ਤੇਜ਼ ਮਿਜਾਜ਼ ਸੁਭਾਅ ਦਾ ਹੋਣਾ ਠੀਕ ਹੈ, ਕਿਉਂਕਿ ਉਹ ਕੰਮ ਵਿਚ ਸੰਪੂਰਨਤਾ ਲੱਭਦੇ ਹਨ। ਜਾਣਕਾਰੀ ਅਨੁਸਾਰ ਦਿਵਿਆ ਵਲੋਂ ਨਿਰਦੇਸ਼ਤ ਫਿਲਮ 'ਸਨਮ ਰੇ' ਵਿਚ ਰਿਸ਼ੀ ਕਪੂਰ ਨਜ਼ਰ ਆਉਣਗੇ। ਰਿਸ਼ੀ ਕਪੂਰ ਆਉਣ ਵਾਲੀ ਫਿਲਮ 'ਸਨਮ ਰੇ' ਵਿਚ 80 ਸਾਲ ਦੇ ਵਿਅਕਤੀ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਕਪੂਰ ਆਪਣੇ ਤੇਜ਼ ਮਿਜਾਜ਼ ਸੁਭਾਅ ਲਈ ਜਾਣੇ ਜਾਂਦੇ ਹਨ ਪਰ ਮਸ਼ਹੂਰ ਅਦਾਕਾਰ ਨਾਲ ਕੰਮ ਕਰਦੇ ਸਮੇਂ ਦਿਵਿਆ ਲਈ ਇਹ ਕੋਈ ਮੁੱਦਾ ਨਹੀਂ ਸੀ।


ਜ਼ਿਕਰਯੋਗ ਹੈ ਕਿ ਫਿਲਮ 'ਸਨਮ ਰੇ' 12 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਹ ਇਕ ਰੋਮਾਂਟਿਕ ਕਹਾਣੀ ਹੈ, ਜਿਸ 'ਚ ਪੁਲਕਿਤ ਸਮਰਾਟ, ਯਾਮੀ ਗੌਤਮ ਅਤੇ ਊਰਵਸ਼ੀ ਰੋਤੇਲਾ ਵੀ ਮੁਖ ਭੂਮਿਕਾ 'ਚ ਨਜ਼ਰ ਆਉਣਗੇ।