ਅਮਰੀਕਾ ਨੂੰ ਦੇਸ਼ ਦੀਆਂ ਕੱਟੜਪੰਥੀਆਂ ਤੋਂ ਖਤਰਾ

Global News

ਵਾਸ਼ਿੰਗਟਨ— ਅਮਰੀਕਾ ਦੇ ਸੁਰੱਖਿਆ ਅਧਿਕਾਰੀਆਂ ਨੇ ਸਾਲ 2016 ਵਿਚ ਇੱਥੇ ਦੇ ਕੱਟੜਪੰਥੀਆਂ ਤੋਂ ਦੇਸ਼ ਦੀ ਸੁਰੱਖਿਆ ਨੂੰ ਵੱਡਾ ਖਤਰਾ ਦੱਸਦਿਆਂ ਆਈ. ਐੱਸ. ਦੇ ਅੱਤਵਾਦੀਆਂ ਅਤੇ ਸਾਈਬਰ ਸੁਰੱਖਿਆ 'ਤੇ ਚਿੰਤਾ ਦਰਸਾਈ ਹੈ। ਰਾਸ਼ਟਰੀ ਖੁਫੀਆ ਮੁਖੀ ਜੇਮਸ ਕਲੈਪਰ ਨੇ ਆਪਣੇ ਸਲਾਨਾ ਮੁਲਾਂਕਣ ਵਿਚ ਕਿਹਾ ਕਿ ਤੇਜੀ ਨਾਲ ਵੱਧ ਰਹੇ ਸਾਈਬਰ ਅਤੇ ਤਕਨੀਕੀ ਵਿਕਾਸ ਨਾਲ ਖਤਰਾ ਵੱਧ ਸਕਦਾ ਹੈ ਅਤੇ ਇਸ ਨਾਲ ਸਰਕਾਰ ਦੀਆਂ ਕਮਜ਼ੋਰੀਆਂ ਦਿਖਾਈ ਦੇ ਸਕਦੀਆਂ ਹਨ।

 

ਸ਼੍ਰੀ ਕਲੈਪਰ ਨੇ ਕਿਹਾ ਕਿ ਰੂਸ ਅਤੇ ਉੱਤਰ ਕੋਰੀਆ ਦੀ ਅਭਿਲਾਸ਼ਾ ਦੇ ਨਾਲ-ਨਾਲ ਸੀਰੀਆ ਸ਼ਰਣਾਰਥੀ ਸੰਕਟ ਨੂੰ ਲੈ ਕੇ ਵੀ ਅਮਰੀਕਾ ਨੂੰ ਖਤਰਾ ਵੱਧ ਰਿਹਾ ਹੈ। ਉਨ੍ਹਾਂ ਕਿਹਾ,''ਮੇਰੇ ਖੁਫੀਆ ਵਿਭਾਗ ਦੇ 50 ਸਾਲ ਤੋਂ ਵੱਧ ਦੇ ਕਾਰਜਕਾਲ ਵਿਚ ਅਮਰੀਕਾ ਨੂੰ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਦੇ ਨਹੀਂ ਕਰਨਾ ਪਿਆ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਅੱਜ ਕਰਨਾ ਪੈ ਰਿਹਾ ਹੈ।'' ਕਲੈਪਰ ਨੇ ਕਿਹਾ ਕਿ ਦੇਸ਼ ਨੂੰ ਖਤਰਾ ਵਧਣ ਦਾ ਕਾਰਨ ਇਰਾਕ ਅਤੇ ਸੀਰੀਆ 'ਚ ਆਈ. ਐੱਸ. ਦੇ ਖਿਲਾਫ ਮੋਰਚੇ ਦੀ ਅਗਵਾਈ ਕਰਨਾ ਵੀ ਹੈ।