ਡੈਲੀਗੇਸ਼ਨ ਸਮੇਤ ਨੇਪਾਲ ਪਹੁੰਚੀ ਸੁਸ਼ਮਾ ਸਵਰਾਜ , ਕੋਇਰਾਲਾ ਨੂੰ ਦਿੱਤੀ ਸ਼ਰਧਾਂਜਲੀ

Global News

ਕਾਠਮੰਡੂ— ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਸੁਸ਼ੀਲ ਕੋਇਰਾਲਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਦੁਨੀਆਭਰ ਦੀਆਂ ਸ਼ਖਸੀਅਤਾਂ ਉਨ੍ਹਾਂ ਨੂੰ ਆਖਰੀ ਸਲਾਮ ਦੇ ਰਹੀਆਂ ਹਨ। ਭਾਰਤੀ ਵਿਦੇਸ਼ ਮੰਤਰੀ ਸ਼੍ਰੀ ਮਤੀ ਸੁਸ਼ਮਾ ਸਵਰਾਜ ਇਕ ਸਰਵਦਲ ਪ੍ਰਤੀਨਿਧ ਮੰਡਲ ਸਮੇਤ ਸੁਸ਼ੀਲ ਕੋਇਰਾਲਾ ਨੂੰ ਸ਼ਰਧਾਂਜਲੀ ਦੇਣ ਲਈ ਕਾਠਮੰਡੂ ਪਹੁੰਚੇ।

 

ਉਨ੍ਹਾਂ ਨੇ ਸ਼੍ਰੀ ਸੁਸ਼ੀਲ ਦੀ ਆਤਮਾ ਦੀ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਨਾਲ ਕਾਂਗਰਸ ਦੇ ਨੇਤਾ ਆਨੰਦ ਸ਼ਰਮਾ, ਜਨਤਾ ਦਲ ਯੂ ਦੇ ਪ੍ਰਧਾਨ ਦੇ ਸ਼ਰਧ ਯਾਦਵ, ਮਾਕਪਾ ਨੇਤਾ ਸੀਤਾਰਾਮ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਹ ਕੋਸ਼ਿਸ਼ ਕੀਤੀ ਕਿ ਹਰ ਪਾਰਟੀ ਦਾ ਇਕ ਨੇਤਾ ਇਸ ਪ੍ਰਤੀਨਿਧ ਮੰਡਲ ਵਿਚ ਹੋਵੇ। ਸੁਸ਼ਮਾ ਨੇ ਨੇਪਾਲ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕੀਤੀ। 77 ਸਾਲ ਦੇ ਕੋਇਰਾਲਾ ਆਪਣੀ ਆਮ ਜੀਵਨਸ਼ੈਲੀ ਲਈ ਜਾਣੇ ਜਾਂਦੇ ਸਨ।