ਸਵੀਡਿਸ਼ ਇਸਤਗਾਸਾ ਨੇ ਅਜੇ ਵੀ ਅਸਾਂਜੇ ਤੋਂ ਪੁੱਛਗਿੱਛ ਦੀ ਗੱਲ ਕਹੀ

Global News

ਸਟਾਕਹੋਮ- ਸਵੀਡਨ ਦੀ ਇਕ ਵਕੀਲ ਨੇ ਅੱਜ ਕਿਹਾ ਕਿ ਉਹ ਸਵੀਡਨ 'ਚ ਜਬਰ-ਜ਼ਨਾਹ ਦੇ ਦੋਸ਼ਾਂ ਵਾਲੇ ਇਕ ਮਾਮਲੇ 'ਚ ਲੰਡਨ ਸਥਿਤ ਇਕਵਾਡੋਰ ਦੇ ਦੂਤਘਰ 'ਚ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਤੋਂ ਅਜੇ ਵੀ ਪੁੱਛਗਿਛ ਕਰਨਾ ਚਾਹੁੰਦੀ ਹੈ। ਓਧਰ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਅਸਾਂਜੇ ਦੀ ਮਨਮਾਨੇ ਤਰੀਕੇ ਨਾਲ ਹਿਰਾਸਤ ਦੇ ਲਈ ਸਟਾਕਹੋਮ ਦੀ ਨਿੰਦਾ ਕੀਤੀ ਗਈ ਹੈ।