ਰੋਹਤਕ : ਸੰਘਣੇ ਧੁੰਦ ਕਾਰਨ ਅੱਧਾ ਦਰਜਨ ਗੱਡੀਆਂ ਦੀ ਟੱਕਰ, ਇਕ ਮੌਤ

Global News

ਦਿੱਲੀ— ਸੰਘਣੇ ਧੁੰਦ ਕਾਰਨ ਅੱਜ ਪਾਨੀਪਤ ਸੜਕ 'ਤੇ ਮਕਡੌਲੀ ਟੋਲ ਪਲਾਜਾ ਕੋਲ ਅੱਧਾ ਦਰਜਨ ਗੱਡੀਆਂ ਇਕ-ਦੂਜੇ ਵਿਚ ਟਕਰਾ ਗਈਆਂ ਜਿਸ ਕਾਰਨ ਇਕ ਟਰੱਕ ਡਰਾਈਵਰ ਦੀ ਮੌਤ ਹੋ ਗਈ ਅਤੇ ਤਕਰੀਬਨ 5 ਹੋਰ ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਲੋਕਾਂ ਨੂੰ ਰੋਹਤਕ ਦੇ ਪੀ. ਜੀ. ਆਈ. ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਜ਼ਖਮੀ ਲੋਕਾਂ ਦਾ ਇਲਾਜ ਹਸਪਤਾਲ ਵਿਚ ਸ਼ੁਰੂ ਹੋ ਗਿਆ ਹੈ।