ਆਖਿਰ ਟੁੱਟ ਗਿਆ ਸਚਿਨ ਦਾ ਇਹ ਵੱਡਾ ਰਿਕਾਰਡ

Global News

ਨਵੀਂ ਦਿੱਲੀ—ਨਿਊਜ਼ੀਲੈਂਡ ਦੇ ਕ੍ਰਿਕਟਰ ਬਰੈਂਡਨ ਮੈਕੁਲਮ ਨੇ ਕੱਲ੍ਹ ਯਾਨੀ ਸੋਮਵਾਰ ਨੂੰ ਵਨਡੇ ਤੋਂ ਸੰਨਿਆਸ ਲੈ ਲਿਆ ਹੈ। ਪਰ ਸੰਨਿਆਸ ਤੋਂ ਪਹਿਲਾਂ ਉਹ ਸਚਿਨ ਦਾ ਇਕ ਵੱਡਾ ਰਿਕਾਰਡ ਤੋੜ ਗਏ ਹਨ। 


ਦਰਅਸਲ ਮੈਕੁਲਮ ਨੇ ਆਪਣੇ ਵਨਡੇ ਦੀ ਆਖਿਰੀ ਪਾਰੀ 'ਚ 3 ਛੱਕੇ ਲਗਾਏ। ਇਸ ਦੇ ਨਾਲ ਹੀ ਉਹ ਮੋਸਟ ਸਿਕਸ ਲਗਾਉਣ ਦੇ ਮਾਮਲੇ 'ਚ ਨਿਊਜ਼ੀਲੈਂਡ ਦੇ ਟੌਪ ਅਤੇ ਵਰਲਡ ਦੇ ਚੌਥੇ ਬੈਸਟ ਬੈਟਸਮੈਨ ਬਣੇ। ਦੱਸਿਆ ਜਾਂਦਾ ਹੈ ਕਿ ਸਚਿਨ ਨੇ 463 ਮੈਚਾਂ 'ਚ ਕੁੱਲ 195 ਸਿਕਸ ਲਗਾਏ ਹਨ। ਜਦਕਿ ਮੈਕੁਲਮ ਦੇ ਹੁਣ 260 ਮੈਚਾਂ 'ਚ 200 ਸਿਕਸ ਹੋ ਗਏ ਹਨ। ਉਨ੍ਹਾਂ ਨੇ ਆਸਟ੍ਰੇਲੀਆ ਦੇ ਖਿਲਾਫ 3 ਵਨਡੇ ਦੀ ਸੀਰੀਜ਼ 'ਚ ਉਨ੍ਹਾਂ ਨੇ ਕੁੱਲ 9 ਸਿਕਸ ਲਗਾਏ। ਇਸ ਤਰ੍ਹਾਂ ਮੈਕੁਲਮ ਜਾਂਦੇ-ਜਾਂਦੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਗਏ।