ਭਾਰਤ ਵਿਸ਼ਵ ਕੱਪ ਦਾ ਪਹਿਲਾ ਦਾਅਵੇਦਾਰ : ਸਚਿਨ

Global News

ਨਵੀਂ ਦਿੱਲੀ—ਰਿਕਾਰਡਾਂ ਦੇ ਬਾਦਸ਼ਾਹ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਨਜ਼ਰ ਵਿਚ ਇਸ ਸਾਲ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਭਾਰਤ ਇਸ ਟੂਰਨਾਮੈਂਟ ਵਿਚ ਖਿਤਾਬ ਦਾ ਪਹਿਲਾ ਦਾਅਵੇਦਾਰ ਹੈ।


ਸਚਿਨ ਨੇ ਮੌਜੂਦਾ ਟੀ-20 ਟੀਮ ਨੂੰ ਪੂਰੀ ਤਰ੍ਹਾਂ ਨਾਲ ਸੰਤੁਲਿਤ ਦੱਸਦੇ ਹੋਏ ਕਿਹਾ, ''ਟੀਮ ਵਿਚ ਚੰਗੇ ਬੱਲੇਬਾਜ਼ਾਂ, ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦਾ ਬਿਹਤਰੀਨ ਮਿਸ਼ਰਣ ਹੈ ਤੇ ਟੀਮ ਦੇ ਸਾਰੇ ਖਿਡਾਰੀ ਸ਼ਾਨਦਾਰ ਫਾਰਮ ਵਿਚ ਵੀ ਹਨ। ਜੇਕਰ ਖਿਡਾਰੀ ਆਪਣੇ ਇਸ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਵਿਚ ਸਮਰਥਨ ਰਹਿੰਦੇ ਹਨ ਤਾਂ ਆਪਣੇ ਘਰੇਲੂ ਹਾਲਾਤ ਵਿਚ ਖੇਡਣ ਵਾਲੀ ਟੀਮ ਇੰਡੀਆ ਨੂੰ ਹਰਾਉਣਾ ਕਿਸੇ ਵੀ ਟੀਮ ਲਈ ਵੱਡੀ ਚੁਣੌਤੀ ਹੋਵੇਗਾ।''