ਪੂਜਾ ਮਿਸ਼ਰਾ ਨੇ ਵੈੱਬਸਾਈਟ ਮੈਨੇਜਰ ਖਿਲਾਫ ਕੀਤਾ 420 ਦਾ ਕੇਸ

Global News

ਮੁੰਬਈ : ਅਦਾਕਾਰਾ ਪੂਜਾ ਮਿਸ਼ਰਾ ਨੇ ਆਪਣੇ ਵੈੱਬਸਾਈਟ ਮੈਨੇਜਰ ਕਮਾਲ ਮੁਸਤਫਾ ਸਿਕੰਦਰ ਖਿਲਾਫ ਅਦਾਲਤ 'ਚ ਕਈ ਧਾਰਾਵਾਂ 'ਚ ਕੇਸ ਦਰਜ ਕਰਵਾਇਆ ਹੈ। ਪੂਜਾ ਮਿਸ਼ਰਾ ਅਨੁਸਾਰ ਕਰਨ ਜੌਹਰ ਪ੍ਰੋਡਕਸ਼ਨ ਹਾਊਸ ਤੇ ਧਰਮਾ ਪ੍ਰੋਡਕਸ਼ਨ ਤੋਂ ਆਈ ਇਨਕੁਆਰੀ ਮੇਲ ਬਾਰੇ ਮੈਨੇਜਰ ਨੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ। ਪ੍ਰੋਡਕਸ਼ਨ ਹਾਊਸ ਤੋਂ ਜਾਂਚ ਲਈ ਇਕ ਖ਼ਤ ਆਇਆ ਸੀ, ਜਿਸ ਦੀ ਜਾਣਕਾਰੀ ਨਾ ਮਿਲਣ 'ਤੇ ਗੁੱਸੇ 'ਚ ਆਈ ਪੂਜਾ ਮਿਸ਼ਰਾ ਨੇ ਵੈੱਬਸਾਈਟ ਮੈਨੇਜਰ ਖਿਲਾਫ 420, 467 ਅਤੇ 471 ਦੇ ਤਹਿਤ ਕੇਸ ਦਰਜ ਕਰਵਾਇਆ ਹੈ। 


ਦੱਸ ਦੇਈਏ ਕਿ ਪੂਜਾ ਮਿਸ਼ਰਾ ਨੇ ਗਲੈਮਰ ਜਗਤ 'ਚ 2003 'ਚ ਫਿਲਮ 'ਦਿਲ ਕਾ ਰਿਸ਼ਤਾ' ਨਾਲ ਕਦਮ ਰੱਖਿਆ ਸੀ, ਜਿਸ ਪਿੱਛੋਂ ਉਸ ਨੇ ਕਦੇ ਵੀ ਪਿਛਾਂਹ ਮੁੜ ਕੇ ਨਹੀਂ ਦੇਖਿਆ ਅਤੇ ਕਰੀਅਰ 'ਚ ਸਿਖਰਾਂ ਨੂੰ ਛੂੰਹਦੀ ਗਈ। 2011 'ਚ ਉਸ ਨੂੰ ਸਭ ਤੋਂ ਵੱਡੀ ਸਫਲਤਾ 'ਬਿਗ ਬੌਸ -5' ਨਾਲ ਮਿਲੀ।