ਨਿਊਜ਼ੀਲੈਂਡ ''ਚ ਭਾਰਤੀ ਮੂਲ ਦਾ ਵਿਅਕਤੀ ਦੋ ਲੁਟੇਰਿਆਂ ਨਾਲ ਭਿੜਿਆ

Global News

ਮੈਲਬੋਰਨ— ਨਿਊਜ਼ੀਲੈਂਡ ਦੇ ਕ੍ਰਾਈਸਚਰਵ ਸ਼ਹਿਰ 'ਚ ਭਾਰਤੀ ਮੂਲ ਦਾ ਇਕ ਡੇਅਰੀ ਮਾਲਕ ਦੋ ਲੁਟੇਰਿਆਂ ਨਾਲ ਬਹਾਦਰੀ ਨਾਲ ਲੜਿਆ ਤੇ ਉਨ੍ਹਾਂ 'ਚੋਂ ਇਕ ਨੂੰ ਫੜ ਲਿਆ। ਕਮਲੇਸ਼ ਪਟੇਲ ਨੇ ਕੱਲ ਉਸ ਸਮੇਂ ਇਕ ਲੁਟੇਰੇ ਨੂੰ ਫੜਿਆ ਜਦੋਂ ਉਹ ਓਪਵਾ ਯੂਨੀਵਰਸਲ ਡੇਅਰੀ ਦੇ ਕੈਸ਼ ਰਜਿਸਟਰ ਨੂੰ ਲੈ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

 

ਬਾਅਦ 'ਚ ਉਸ ਨੇ ਲੁਟੇਰੇ ਨੂੰ ਪੁਲਸ ਹਵਾਲੇ ਕਰ ਦਿੱਤਾ। ਪਟੇਲ ਦੀ ਡੇਅਰ ਨੂੰ ਲੁਟੇਰੇ ਪਹਿਲਾਂ ਵੀ ਨਿਸ਼ਾਨਾ ਬਣਾ ਚੁੱਕੇ ਹਨ। ਇਸ ਮਾਮਲੇ 'ਚ ਸ਼ਾਮਲ ਦੂਜਾ ਵਿਅਕਤੀ ਭੱਜਣ 'ਚ ਸਫਲ ਰਿਹਾ। 'ਸਟੱਫ ਡਾਟ ਕੋ ਡਾਟ ਐੱਨਜ਼ੈੱਡ' ਮੁਤਾਬਕ ਪਟੇਲ ਨੇ ਕਿਹਾ ਕਿ ਦੋਵੇਂ ਵਿਅਕਤੀ ਦੁਕਾਨ 'ਚ ਦਾਖਲ ਹੋਏ ਤੇ ਕੈਸ਼ ਰਜਿਸਟਰ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸ ਨੇ ਦੋਵਾਂ ਦਾ ਪਿੱਛਾ ਕੀਤਾ ਤੇ ਇਕ ਲੁਟੇਰੇ ਨੂੰ ਫੜ ਲਿਆ।