ਦੂਜਾ ਵਿਆਹ ਦੀ ਜਿੱਦ ਲਈ ਚੜਿਆ ਟਾਵਰ ''ਤੇ, ਪਰ ਜਾਣਾ ਪਿਆ ਜੇਲ

Global News

ਰਾਏਪੁਰ— ਇਕ ਲੜਕੀ ਨਾਲ ਵਿਆਹ ਦੀ ਜਿੱਦ ਲਈ ਨੌਜਵਾਨ ਮੋਬਾਈਲ ਟਾਵਰ 'ਤੇ ਚੜ੍ਹ ਗਿਆ। 5 ਘੰਟਿਆਂ ਤੱਕ ਉਹ ਟਾਵਰ 'ਤੇ ਬੈਠਾ ਰਿਹਾ, ਜਦੋਂ ਤੱਕ ਉਹ ਟਾਵਰ 'ਤੇ ਰਿਹਾ, ਹੇਠਾਂ ਲੋਕਾਂ ਦੀ ਭਾਰੀ ਭੀੜ ਰਹੀ। ਦੂਜੇ ਪਾਸੇ ਸੂਚਨਾ ਤੋਂ ਬਾਅਦ ਪੁੱਜੀ ਪੁਲਸ ਨੇ ਉਸ ਨੂੰ ਭਰੋਸਾ ਦਿੱਤਾ, ਜਿਸ ਤੋਂ ਬਾਅਦ ਉਹ ਹੇਠਾਂ ਆਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਲੀ ਮੁਹੱਲਾ ਵਾਸੀ 30 ਸਾਲਾ ਸੁਭਾਸ਼ ਮਾਲੀ ਪਹਿਲਾਂ ਤੋਂ ਵਿਆਹਿਆ ਹੈ। ਤਿੰਨ ਸਾਲ ਪਹਿਲਾਂ ਉਸ ਦੀ ਪਤਨੀ ਉਸ ਨੂੰ ਛੱਡ ਕੇ ਚੱਲੀ ਗਈ। ਬਾਅਦ 'ਚ ਉਸ ਨੂੰ ਇਕ ਲੜਕੀ ਨਾਲ ਪਿਆਰ ਹੋ ਗਿਆ ਪਰ ਪਹਿਲਾਂ ਤੋਂ ਸੁਭਾਸ਼ ਦੇ ਵਿਆਹੇ ਹੋਣਾ ਉਸ ਦੀ ਰਾਹ 'ਚ ਰੋੜਾ ਬਣ ਗਿਆ। ਗੱਲ ਨਹੀਂ ਬਣਦੀ ਦੇਖ ਕੇ ਸੁਭਾਸ਼ ਸੋਮਵਾਰ ਦੀ ਸਵੇਰ 130 ਫੁੱਟ ਉੱਚੇ ਟਾਵਰ 'ਤੇ ਚੜ੍ਹ ਗਿਆ।


ਸੂਚਨਾ ਤੋਂ ਬਾਅਦ ਰਾਏਪੁਰ ਥਾਣਾ ਇੰਚਾਰਜ ਧਰਮਾਰਾਮ ਜਾਟ ਮੌਕੇ 'ਤੇ ਪੁੱਜ ਗਏ। ਉਨ੍ਹਾਂ ਨੇ ਸੁਭਾਸ਼ ਨੂੰ ਹੇਠਾਂ ਉਤਾਰਨ ਲਈ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜਿੱਦ 'ਤੇ ਅੜਿਆ ਰਿਹਾ। ਉਸ ਦੀ ਗੱਲ ਮੰਨਣ ਦਾ ਭਰੋਸਾ ਮਿਲਣ 'ਤੇ ਉਹ ਹੇਠਾਂ ਆਇਆ। ਇਸ 'ਤੇ ਉਸ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਕੇ ਕੋਰਟ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਸੁਭਾਸ਼ ਦੇ ਟਾਵਰ 'ਤੇ ਚੜ੍ਹੇ ਹੋਣ ਦੀ ਗੱਲ ਦਾ ਪਤਾ ਲੱਗਣ ਦੀ ਭੀੜ ਜੁਟ ਗਈ। ਇਸ ਤੋਂ ਬਾਅਦ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਉਸ ਨਾਲ ਮੋਬਾਈਲ 'ਤੇ ਗੱਲਬਾਤ ਕੀਤੀ ਗਈ ਪਰ ਨੌਜਵਾਨ ਆਪਣੀ ਗੱਲ ਮਨਵਾਉਣ ਲਈ ਜਿੱਦ 'ਤੇ ਅੜ ਗਿਆ। ਇਸ ਨਾਲ ਕਈ ਕੋਸ਼ਿਸ਼ਾਂ ਅਸਫਲ ਰਹੀਆਂ। ਇਸ ਘਟਨਾ ਤੋਂ ਗੱਲ ਸਾਹਮਣੇ ਆਈ ਹੈ ਕਿ ਜਿਸ ਟਾਵਰ 'ਤੇ ਸੁਭਾਸ਼ ਚੜ੍ਹਿਆ ਸੀ, ਉਸ 'ਤੇ ਸੁਰੱਖਿਆ ਕਰਮਚਾਰੀ ਨਹੀਂ ਹੈ, ਜਦੋਂ ਕਿ ਟਾਵਰ 'ਤੇ ਸੁਰੱਖਿਆ ਕਰਮਚਾਰੀ ਰਹਿੰਦੇ ਹਨ।