ਬਰਫ ਹੇਠ ਦੱਬੇ 10 ''ਚੋਂ ਇਕ ਜਵਾਨ ਨੂੰ ਜ਼ਿੰਦਾ ਬਾਹਰ ਕੱਢਿਆ

Global News

ਜੰਮੂ/ਸ਼੍ਰੀਨਗਰ - ਫੌਜ ਨੇ ਅੱਜ ਉਨ੍ਹਾਂ 10 ਜਵਾਨਾਂ ਵਿਚੋਂ ਇਕ ਨੂੰ ਬਰਫ ਹੇਠੋਂ ਜ਼ਿੰਦਾ ਕੱਢਿਆ ਜੋ 6 ਦਿਨ ਪਹਿਲਾਂ ਸਿਆਚਿਨ ਗਲੇਸ਼ੀਅਰ ਵਿਚ ਬਰਫ ਦੇ ਤੋਦੇ ਡਿੱਗਣ ਦੌਰਾਨ ਬਰਫ ਹੇਠਾਂ ਦੱਬੇ ਗਏ ਸਨ। ਉਥੇ ਹੀ ਬਾਕੀ ਜਵਾਨਾਂ ਦਾ ਪਤਾ ਲਗਾਉਣ ਲਈ ਜੰਗੀ ਪੱਧਰ 'ਤੇ ਮੁਹਿੰਮ ਚਲਾਈ ਗਈ ਹੈ ਅਤੇ ਅੱਜ ਇਕ ਜਵਾਨ ਨੂੰ ਜ਼ਿੰਦਾ ਕੱਢੇ ਜਾਣ ਨਾਲ ਮੁਹਿੰਮ ਵਿਚ ਲੱਗੇ ਜਵਾਨਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਹੁਣ ਇਕ ਜਵਾਨ ਦੇ ਜ਼ਿੰਦਾ ਨਿਕਲਣ ਨਾਲ ਹੋਰ ਜਵਾਨਾਂ ਦੇ ਵੀ ਜ਼ਿੰਦਾ ਹੋਣ ਦੀ ਆਸ ਜਾਗੀ ਹੈ।