ਮੰਦਰ ਕਮਾਈ ਦਾ ਅੱਡਾ, ਅਮਰੀਕਾ ਜਾਂਦੀ ਹੈ ਚੜ੍ਹਾਵੇ ਦੀ ਰਕਮ : ਸ਼ੰਕਰਾਚਾਰੀਆ

Global News

ਲਖਨਊ (ਅਭਿਸ਼ੇਕ) - ਸਾਈਂ ਅਤੇ ਸ਼ਨੀ ਪੂਜਾ 'ਤੇ ਇਤਰਾਜ਼ ਪ੍ਰਗਟਾਉਣ ਵਾਲੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਇਲਾਹਾਬਾਦ ਦੇ ਮਨਕਾਮੇਸ਼ਵਰ ਮੰਦਰ ਵਿਖੇ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਹੁਣ ਇਸਕਾਨ ਮੰਦਰਾਂ ਨੂੰ ਲੈ ਕੇ ਵਾਦ-ਵਿਵਾਦ ਵਾਲਾ ਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ਇਸਕਾਨ ਮੰਦਰ ਕਮਾਈ ਦਾ ਅੱਡਾ ਹਨ ਅਤੇ ਚੜ੍ਹਾਵੇ ਦੀ ਰਕਮ ਅਮਰੀਕਾ ਜਾਂਦੀ ਹੈ।  


ਉਨ੍ਹਾਂ ਕੇਂਦਰ ਸਰਕਾਰ ਤੋਂ ਇਸਕਾਨ ਮੰਦਰਾਂ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਨਾਲ ਹੀ ਸਨਾਤਨ ਧਰਮ ਦੇ ਲੋਕਾਂ ਨੂੰ ਇਸਕਾਨ ਮੰਦਰਾਂ ਦੀ ਬਜਾਏ ਭਾਰਤੀਆਂ ਵਲੋਂ ਸਥਾਪਿਤ ਕ੍ਰਿਸ਼ਨ ਮੰਦਰਾਂ ਵਿਚ ਹੀ ਪੂਜਾ ਕਰਨ ਦੀ ਸਲਾਹ ਦਿੱਤੀ।