ਪ੍ਰੇਮੀ ਜੌਹਲ ਅੱਜ 'ਧੜਕਣ ਦਿਲਾਂ ਦੀ' 'ਚ

Global News

ਜਲੰਧਰ— 'ਗਿੱਧਾ ਪਾ ਨਿੱਕੀਏ, ਵੇਲਾ ਆਇਆ ਮਿਲਣੀ ਦਾ' ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਪ੍ਰੇਮ ਜੌਹਲ (ਯੂ. ਕੇ.)  ਡੀ. ਡੀ. ਪੰਜਾਬੀ 'ਤੇ 7 ਫਰਵਰੀ ਰਾਤ 8.30 ਤੋਂ 8.45 ਨੂੰ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ 'ਧੜਕਣ ਦਿਲਾਂ ਦੀ' 'ਚ ਦਰਸ਼ਕਾਂ ਦੇ ਰੂ-ਬਰੂ ਹੋਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿੱਕੀ ਨਾਗਰਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਗਾਇਕ ਪ੍ਰੇਮੀ ਜੌਹਲ ਆਪਣੇ ਬਚਪਨ ਅਤੇ ਗਾਇਕੀ ਦੇ ਸਫਰ ਬਾਰੇ ਦਰਸ਼ਕਾਂ ਨਾਲ ਗੱਲਾਂ ਸਾਂਝੀਆਂ ਕਰਨਗੇ ਤੇ ਆਪਣੇ ਨਵੇਂ ਪੁਰਾਣੇ ਗੀਤਾਂ ਦੀਆਂ ਵੀਡਿਓ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।