'ਘਾਇਲ ਵਨਸ ਅਗੇਨ' ਨੂੰ ਲੈ ਕੇ ਕਾਫੀ ਨਰਵਸ ਹਾਂ : ਸੰਨੀ ਦਿਓਲ

Global News

ਮੁੰਬਈ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਫਿਲਮ 'ਘਾਇਲ ਵਨਸ ਅਗੇਨ' ਨੂੰ ਲੈ ਕੇ ਕਾਫੀ ਨਰਵਸ ਹਨ। ਜਾਣਕਾਰੀ ਅਨੁਸਾਰ ਸੰਨੀ 1990 ਵਿਚ ਬਣੀ ਸੁਪਰਹਿੱਟ ਫਿਲਮ 'ਘਾਇਲ' ਦਾ ਸੀਕਵਲ ਕਾਫੀ ਸਮੇਂ ਤੋਂ ਬਣਾਉਣਾ ਚਾਹੁੰਦੇ ਸਨ। ਸੰਨੀ ਨੇ ਕਿਹਾ ਕਿ 'ਘਾਇਲ ਵਨਸ ਅਗੇਨ' ਮੇਰੇ ਲਈ ਕਾਫੀ ਮਾਇਨੇ ਰੱਖਦੀ ਹੈ, ਮੈਨੂੰ ਇਸ ਤੋਂ ਬਹੁਤ ਉਮੀਦਾਂ ਹਨ ਕਿਉਂਕਿ ਮੈਂ ਲੰਬੇ ਸਮੇਂ ਤੋਂ ਸਫਲਤਾ ਨਹੀਂ ਦੇਖੀ ਪਰ ਮੈਂ ਲੰਬੇ ਸਮੇਂ ਤੋਂ ਫਾਈਟਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਹ ਮੇਰੇ ਪਿਤਾ ਨੇ ਵੀ ਦੇਖੀ ਹੈ ਅਤੇ ਉਨ੍ਹਾਂ ਨੂੰ ਮੇਰੇ 'ਤੇ ਮਾਣ ਹੈ ਕਿ ਮੈਂ ਫਿਲਮ ਬਣਾਈ ਹੈ। 


ੁਜ਼ਿਕਰਯੋਗ ਹੈ ਕਿ ਸੰਨੀ ਦਿਓਲ ਦੀ ਫਿਲਮ 'ਘਾਇਲ ਵਨਸ ਅਗੇਨ' ਬਾਕਸ ਆਫਿਸ 'ਤੇ ਆਪਣੀ ਰਫਤਾਰ ਨੂੰ ਕਾਇਮ ਕੀਤੇ ਹੋਏ ਹੈ। ਫਿਲਮ ਨੇ ਦੋ ਦਿਨ ਵਿਚ 14.85 ਕਰੋੜ ਕਮਾ ਲਏ ਹਨ। ਪਹਿਲੇ ਦਿਨ ਫਿਲਮ ਨੇ 7. 20 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਦੂਸਰੇ ਦਿਨ ਇਸ ਦੀ ਕਮਾਈ ਵੱਧ ਕੇ 7.65 ਕਰੋੜ ਰੁਪਏ ਤਕ ਪੁੱਜ ਗਈ ਹੈ। 


ਜ਼ਿਕਰਯੋਗ ਹੈ ਕਿ 26 ਸਾਲ ਬਾਅਦ ਫਿਲਮ 'ਘਾਇਲ' ਦਾ ਸੀਕਵਲ ਲੈ ਕੇ ਆਏ ਸੰਨੀ ਦਿਓਲ ਇਸ ਵਾਰ ਫਿਲਮ ਦੇ ਲੇਖਕ-ਨਿਰਦੇਸ਼ਕ ਖੁਦ ਹੀ ਹਨ। ਇਸ ਫਿਲਮ ਵਿਚ ਸੰਨੀ ਦਿਓਲ, ਸੋਹਾ ਅਲੀ ਖਾਨ ਤੋਂ ਇਲਾਵਾ ਓਮ ਪੁਰੀ ਅਤੇ ਟਿਸਕਾ ਚੋਪੜਾ ਵਰਗੇ ਵੱਡੇ ਸਿਤਾਰੇ ਹਨ।