ਜਾਣੋ ਕਿਸ ਗੱਲ ਨੂੰ ਲੈ ਕੇ ਰੋਮਾਂਚਿਤ ਹੈ ਸ਼ਿਲਪਾ ਸ਼ੈਟੀ !

Global News

ਮੁੰਬਈ : ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਸ਼ਿਲਪਾ ਸ਼ੈਟੀ ਦੁਬਈ ਵਿਚ ਯੋਗ ਫੈਸਟੀਵਲ ਵਿਚ ਹਿੱਸਾ ਲੈਣ ਜਾ ਰਹੀ ਹੈ। ਬਾਲੀਵੁੱਡ ਵਿਚ ਸ਼ਿਲਪਾ ਸ਼ੈਟੀ ਨੂੰ ਸਭ ਤੋਂ ਵੱਧ ਫਿੱਟ ਅਭਿਨੇਤਰੀਆਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਸ਼ਿਲਪਾ ਨੇ ਹਾਲ ਹੀ ਵਿਚ ਯੋਗ ਗੁਰੂ ਰਾਮਦੇਵ ਨਾਲ ਵੀ ਯੋਗਾ ਕੀਤਾ ਸੀ। ਸ਼ਿਲਪਾ ਆਪਣੇ ਯੋਗਾ ਦੇ ਟ੍ਰੇਨਰ ਸੁਨੀਲ ਸਿੰਘ ਨਾਲ ਦੁਬਈ ਵਿਚ 19 ਫਰਵਰੀ ਨੂੰ ਯੋਗਾ ਦਾ ਪ੍ਰਦਰਸ਼ਨ ਕਰਦੀ ਨਜ਼ਰ ਆਏਗੀ। ਸ਼ਿਲਪਾ ਇਸ ਗੱਲ ਨੂੰ ਲੈ ਕੇ ਬਹੁਤ ਹੀ ਰੋਮਾਂਚਿਤ ਹੈ।