'ਵੈਲਕਮ-3' 'ਚ ਅਕਸ਼ੈ ਕੁਮਾਰ ਆਉਣਗੇ ਨਜ਼ਰ

Global News

ਮੁੰਬਈ : ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਆਪਣੀ ਸੁਪਰਹਿੱਟ ਫਿਲਮ 'ਵੈਲਕਮ' ਦੇ ਤੀਜੀ ਸੀਰੀਜ਼ 'ਚ ਕੰਮ ਕਰਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਅਕਸ਼ੈ ਕੁਮਾਰ ਅਤੇ ਨਿਰਮਾਤਾ ਫਿਰੋਜ ਨਾਡਿਆਡਵਾਲਾ ਆਪਣੇ ਵਿਚਕਾਰ ਪੁਰਾਣੇ ਮਤਭੇਦਾਂ ਭੁੱਲਾ ਕੇ ਹੁਣ ਇਕੱਠੇ ਕੰਮ ਕਰ ਸਕਦੇ ਹਨ। 


ਜਾਣਕਾਰੀ ਅਨੁਸਾਰ ਅਕਸ਼ੈ ਨੇ ਸਾਲ 2007 'ਚ ਫਿਲਮ 'ਵੈਲਕਮ' 'ਚ ਕੰਮ ਕੀਤਾ ਸੀ ਪਰ ਇਸ ਫਿਲਮ ਦੇ ਸੀਕਵਲ 'ਵੈਲਕਮ ਬੈਕ' 'ਚ ਕੰਮ ਕਰਨ ਤੋਂ ਉਨ੍ਹਾਂ ਨੇ ਮਨਾ ਕਰ ਦਿੱਤਾ ਸੀ। ਇਸ ਕਾਰਨ ਨਿਰਮਾਤਾ ਫਿਰੋਜ ਨੇ ਅਦਾਕਾਰ ਜਾਨ ਅਬਰਾਹਿਮ ਨੂੰ ਲੈ ਕੇ 'ਵੈਲਕਮ 2' ਬਣਾਈ ਸੀ। ਜਾਣਕਾਰੀ ਅਨੁਸਾਰ ਅਕਸ਼ੈ ਦੀ ਜਗ੍ਹਾ ਜਾਨ ਕੁਝ ਖਾਸ ਕਮਾਲ ਨਾ ਦਿਖਾ ਸਕੇ। ਇਸ ਫਿਲਮ ਨੇ ਬਾਕਸ ਆਫਿਸ 'ਤੇ 100 ਕਰੋੜ ਰੁਪਏ ਕਮਾਏ ਸਨ। ਸੂਤਰਾਂ ਅਨੁਸਾਰ ਜੇਕਰ ਇਸ ਫਿਲਮ 'ਚ ਜਾਨ ਦੀ ਜਗ੍ਹਾ ਅਕਸ਼ੈ ਹੁੰਦੇ ਤਾਂ 30 ਕਰੋੜ ਦਾ ਹੋਰ ਮੁਨਾਫਾ ਹੋਣਾ ਸੀ।


ਹੁਣ ਇਹ ਜੋੜੀ ਫਿਰ ਤੋਂ ਇਕੱਠੇ ਕੰਮ ਕਰਨ ਜਾ ਰਹੇ ਹਨ। 'ਵੈਲਕਮ-3' ਦੇ ਨਿਰਦੇਸ਼ਕ ਅਨੀਸ ਬਜਮੀ ਹੋਣਗੇ। ਇਹ ਫਿਲਮ ਅਗਲੇ ਸਾਲ ਸ਼ੁਰੂ ਕੀਤੀ ਜਾ ਸਕਦੀ ਹੈ।