ਕੈਨੇਡਾ ਦੇ ਇਕ ਬ੍ਰਿਧ ਆਸ਼ਰਮ ਵਿਚ ਲੱਗੀ ਅੱਗ

Global News

ਟੋਰੰਟੋ— ਟੋਰੰਟੋ ਵਿਚ ਇਕ ਬ੍ਰਿਧ ਆਸ਼ਰਮ ਵਿਚ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਲੋਕ ਜ਼ਖਮੀ ਹੋ ਗਏ ਹਨ। ਹਸਪਤਾਲ ਵਲੋਂ ਪੀਟਰ ਰੋਟੋਲੋ ਨੇ ਦੱਸਿਆ ਹੈ ਕਿ ਕੱਲ੍ਹ ਦੁਪਹਿਰ ਅੱਗ ਲੱਗਣ ਨਾਲ 4 ਲੋਕਾਂ ਦੀ ਹਾਲਤ ਗੰਭੀਰ ਹੋ ਗਈ ਹੈ ਜਦਕਿ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸਹਾਇਤਾ ਕਰਮਚਾਰੀਆਂ ਨੇ ਲੋਕਾਂ ਨੂੰ ਪੰਜ ਮੰਜ਼ਿਲਾਂ ਇਮਾਰਤ ਦੀ ਉੱਪਰਲੀ ਮੰਜਿਲ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ।

 

ਦਮਕਲ ਵਿਭਾਗ ਨੇ ਦੱਸਿਆ ਕਿ ਕੁੱਝ ਬਜ਼ੁਰਗਾਂ ਨੂੰ ਪੌੜੀਆਂ ਨਾਲ ਥੱਲੇ ਲਿਆਂਦਾ ਗਿਆ। ਇਮਾਰਤ ਵਿਚ ਅੱਗ ਲੱਗਣ ਕਰਕੇ ਹਰ ਪਾਸੇ ਧੂੰਆਂ ਭਰ ਗਿਆ ਸੀ। ਪੁਲਸ ਕਮਾਂਡਰ ਬਾੱਬ ਓ ਹੈਲੋਰਾਨ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਅਜੇ ਚੱਲ ਰਹੀ ਹੈ।