ਪਾਕਿ ਨੇ 12 ਭਾਰਤੀ ਮਛੇਰਿਆਂ ਨੂੰ ਬਣਾਇਆ ਬੰਦੀ

Global News

ਅਹਿਮਦਾਬਾਦ—ਪਾਕਿਸਤਾਨ ਨੇ  ਐਤਵਾਰ ਨੂੰ ਗੁਜਰਾਤ ਤੱਟ ਦੇ ਕੋਲੋਂ 12 ਮਛੇਰਿਆਂ ਨੂੰ ਬੰਦੀ ਬਣਾ ਲਿਆ ਹੈ। ਇਕ ਦਿਨ ਪਹਿਲਾਂ ਹੀ ਸ਼ਨੀਵਾਰ ਨੂੰ ਭਾਰਤੀ ਤੱਟ ਰੱਖਿਅਕ ਨੇ ਕੱਛ ਦੇ ਜਖਾਊ ਤੱਟ ਤੋਂ 11 ਪਾਕਿਸਤਾਨੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਸੀ।


ਸਕੱਤਰ ਮਨੀਸ਼ ਲੋਧਾਰੀ ਨੇ ਦੱਸਿਆ ਕਿ ਪਾਕਿਸਤਾਨ ਮੈਰੀਟਾਈਮ ਸਿਕਓਰਿਟੀ ਏਜੰਸੀ ਨੇ ਇਨ੍ਹਾਂ ਮਛੇਰਿਆਂ ਨੂੰ ਕੌਮਾਂਤਰੀ ਸਮੁੰਦਰ ਸਰਹੱਦ ਰੇਖਾ ਦੇ ਕੋਲ ਬੰਦੀ ਬਣਾਇਆ।