ਉੱਤਰ ਕੋਰੀਆ ਮਾਮਲੇ ''ਤੇ ਰੂਸ ਅਤੇ ਜਪਾਨ ਦੇ ਵਿਦੇਸ਼ ਮੰਤਰੀ ਵਿਚਕਾਰ ਚਰਚਾ

Global News

ਮਾਸਕੋ— ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਅਤੇ ਜਪਾਨ ਦੇ ਵਿਦੇਸ਼ ਮੰਤਰੀ ਫੁਮਿਓ ਕਿਦਿਸ਼ਾ ਵਿਚਕਾਰ ਉੱਤਰ ਕੋਰੀਆ ਵੱਲੋਂ ਕੀਤੇ ਗਏ ਉਪਗ੍ਰਹਿ ਪਰੀਖਣ ਮਾਮਲੇ 'ਤੇ ਅੱਜ ਚਰਚਾ ਹੋਈ। ਸ਼੍ਰੀ ਲਾਵਰੋਵ ਅਤੇ ਸ਼੍ਰੀ ਕਿਸ਼ਿਦਾ ਵਿਚਕਾਰ ਫੋਨ 'ਤੇ ਹੋਈ ਗੱਲਬਾਤ ਵਿਚ ਰੂਸ ਨੇ ਉੱਤਰੀ-ਪੂਰਵੀ ਏਸ਼ਿਆ ਵਿਚ ਵੱਧਦੇ ਤਣਾਅ ਨੂੰ ਖਤਮ ਕਰਨ ਦੇ ਕੂਟਨੀਤਿਕ ਮਹੱਤਵ 'ਤੇ ਜ਼ੋਰ ਦਿੱਤਾ ਹੈ।

 

ਜ਼ਿਕਰਯੋਗ ਹੈ ਕਿ ਸੰਸਾਰ ਦੀਆਂ ਮਹਾਂਸ਼ਕਤੀਆਂ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ ਦਾ ਉਲੰਘਣ ਕਰਦਿਆਂ ਹੋਇਆਂ ਉੱਤਰ ਕੋਰੀਆ ਨੇ ਕੱਲ ਉਪਗ੍ਰਹਿ ਦਾ ਪਰੀਖਣ ਕੀਤਾ ਸੀ ਅਤੇ ਕਿਹਾ ਸੀ ਕਿ ਵਿਗਿਆਨ ਅਤੇ ਤਕਨਾਲੋਜੀ ਨੂੰ ਪਹਿਲ ਦੇਣ ਦੀ ਨੀਤੀ ਦੇ ਮੱਦੇਨਜ਼ਰ ਇਹ ਕਦਮ ਚੁਕਿਆ ਗਿਆ ਹੈ ਅਤੇ ਅੱਗੇ ਤੋਂ ਵੀ ਅਜਿਹੇ ਪਰੀਖਣ ਜਾਰੀ ਰਹਿਣਗੇ।