ਅਫਗਾਨਿਸਤਾਨ ਵਿਚ ਲੱਗੇ ਭੂਚਾਲ ਦੇ ਝਟਕੇ

Global News

ਅਫਗਾਨਿਸਤਾਨ ਦੇ ਹਿੰਦੂਕੁਸ਼ ਇਲਾਕੇ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸਦੀ ਤੀਬਰਤਾ 4.5 ਮਾਪੀ ਗਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਅਫਗਾਨਿਸਤਾਨ ਦੇ ਫਰਖਾਰ, ਜਰਮ, ਫੈਜਾਬਾਦ, ਤਲੋਕਨ ਅਤੇ ਕਾਬਲ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਸਬਜਦਾਰਾ ਇਲਾਕੇ ਨੇੜੇ ਦੱਸਿਆ ਜਾ ਰਿਹਾ ਹੈ। ਇਹ ਜ਼ਮੀਨ ਦੇ 206 ਕਿਲੋ ਮੀਟਰ ਥੱਲੇ ਸੀ। ਭੂਚਾਲ ਦੇ ਝਟਕੇ ਲੱਗਣ ਨਾਲ ਲੋਕ ਆਪਣੇ ਘਰਾਂ ਵਿਚੋਂ ਜਲਦੀ ਹੀ ਬਾਹਰ ਆ ਗਏ। ਅਜੇ ਤਕ ਕਿਸੇ ਵੀ ਜਾਨੀ-ਮਾਲੀ ਨੁਕਸਾਨ ਬਾਰੇ ਕੋਈ ਖਬਰ ਨਹੀਂ ਮਿਲੀ ਹੈ।