ਬੁਰੂੰਡੀ ਵਿਚ ਬੰਬ ਧਮਾਕਾ, 4 ਦੀ ਮੌਤ

Global News

ਨੈਰੋਬੀ— ਅਫਰੀਕੀ ਦੇਸ਼ ਬੁਰੂੰਡੀ ਦੀ ਰਾਜਧਾਨੀ ਬੁਜੁੰਬਰਾ ਵਿਚ ਅੱਜ ਲਗਾਤਾਰ ਬੰਬ ਧਮਾਕੇ ਹੋਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 12 ਲੋਕ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਰਾਜਧਾਨੀ ਬੁਜੁੰਬਰਾ ਦੇ ਕਿਨਾਮਾ ਇਲਾਕੇ ਵਿਚ ਲਗਾਤਾਰ 3 ਬੰਬ ਧਮਾਕੇ ਹੋਏ। ਰੈਸਟੋਰੈਂਟ ਦੇ ਨੇੜੇ ਇਕ ਬੰਬ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਗਈ ਜਿਸ ਵਿਚ ਇਕ ਬੱਚਾ ਵੀ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸ਼ੁਕਰਵਾਰ ਵੀ ਬੁਜੁੰਬਰਾ ਵਿਚ ਹੋਏ ਹਮਲੇ ਵਿਚ ਇਕ ਸੁਰੱਖਿਆ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਸੀ।