ਬੈਂਗਲੁਰੂ ਦੇ ਸਕੂਲ ''ਚ ਦੇਖਿਆ ਗਿਆ ਤੇਂਦੁਆ, 5 ਲੋਕਾਂ ''ਤੇ ਕੀਤਾ ਹਮਲਾ

Global News

ਬੈਂਗਲੁਰੂ— ਇੱਥੋਂ ਦੇ ਵ੍ਹਾਈਟ ਫੀਲਡ ਇਲਾਕੇ ਸਥਿਤ ਇਕ ਨਿੱਜੀ ਸਕੂਲ 'ਚ ਐਤਵਾਰ ਦੀ ਸਵੇਰ ਤੇਂਦੁਆ ਆ ਗਿਆ। ਸਕੂਲ ਦੇ ਸੁਰੱਖਿਆ ਕਰਮਚਾਰੀਆਂ ਦੀਆਂ ਸੂਚਨਾ 'ਤੇ ਪੁੱਜੀ ਜੰਗਲਾਤ ਵਿਭਾਗ ਦੀ ਟੀਮ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਤੇਂਦੁਏ ਨੂੰ ਫੜ ਲਿਆ। ਵਿਬਗਯੌਰ ਸਕੂਲ ਦੇ ਸੁਰੱਖਿਆ ਕਰਮਚਾਰੀਆਂ ਨੇ ਸਵੇਰੇ ਸਕੂਲ 'ਚ ਤੇਂਦੁਏ ਨੂੰ ਦੇਖਿਆ। ਉਸ ਨੂੰ ਦੇਖਦੇ ਹੀ ਸਾਰੇ ਲੋਕ ਡਰ ਗਏ।


ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਸਕੂਲ ਪ੍ਰਬੰਧਨ ਦੇ ਨਾਲ ਹੀ ਜੰਗਲਾਤ ਵਿਭਾਗ ਨੂੰ ਦਿੱਤੀ। ਸ਼ਾਮ ਕਰੀਬ 4.30 ਵਜੇ ਜੰਗਲਾਤ ਵਿਭਾਗ ਦੇ ਦਲ ਨੇ ਤੇਂਦੁਏ 'ਤੇ ਕਾਬੂ ਪਾ ਲਿਆ। ਫੜੇ ਜਾਣ ਤੋਂ ਠੀਕ ਪਹਿਲਾਂ ਤੇਂਦੁਏ ਨੇ 5 ਲੋਕਾਂ 'ਤੇ ਹਮਲਾ ਵੀ ਕੀਤਾ। ਤਿੰਨਾਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਕੂਲ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਅਨੁਸਾਰ ਤੇਂਦੁਆ ਸਵੇਰੇ ਕਰੀਬ 4 ਵਜੇ ਸਕੂਲ ਕੰਪਲੈਕਸ 'ਚ ਮੁੱਖ ਦੁਆਰ ਤੋਂ ਹੀ ਆਇਆ ਸੀ। ਇਸ ਤੋਂ ਪਹਿਲਾਂ 2012 'ਚ ਵੀ ਇਸ ਇਲਾਕੇ 'ਚ ਤੇਂਦੁਆ ਦੇਖਿਆ ਗਿਆ ਸੀ।