ਦੇਸ਼ ਧਰੋਹ ਦੇ ਮਾਮਲੇ ''ਚ ਹਾਰਦਿਕ ਪਟੇਲ ਦੀ ਕੱਲ ਅਦਾਲਤ ''ਚ ਹੋਵੇਗੀ ਪੇਸ਼ੀ

Global News

ਅਹਿਮਦਾਬਾਦ- ਗੁਜਰਾਤ 'ਚ ਪਟੇਲ ਤੇ ਪਾਟੀਦਾਰ ਭਾਈਚਾਰੇ ਨੂੰ ਰਿਜ਼ਰਵੇਸ਼ਨ ਦੇਣ ਦੀ ਮੰਗ ਕਰ ਰਹੀ ਪਾਟੀਦਾਰ ਅਨਾਮਤ ਅੰਦੋਲਨ ਕਮੇਟੀ (ਪਾਸ) ਦੇ ਜੇਲ ਵਿਚ ਬੰਦ ਨੇਤਾ ਹਾਰਦਿਕ ਪਟੇਲ ਨੂੰ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਅੱਜ ਸੂਰਤ ਦੀ ਲਾਜਪੁਰ ਜੇਲ ਤੋਂ ਇਥੇ ਲੈ ਕੇ ਆਈ ਅਤੇ ਕਲ ਉਨ੍ਹਾਂ ਨੂੰ ਦੇਸ਼ ਧਰੋਹ ਦੇ ਇਕ ਮਾਮਲੇ ਵਿਚ ਮੈਟਰੋ ਪਾਲਿਟਨ ਅਦਾਲਤ ਵਿਚ ਪੇਸ਼ ਕੀਤਾ ਗਿਆ।
 

ਪਿਛਲੇ ਸਾਲ 21 ਅਕਤੂਬਰ ਨੂੰ ਹਾਰਦਿਕ ਅਤੇ ਉਨ੍ਹਾਂ ਦੇ 5 ਹੋਰ ਸਹਿਯੋਗੀਆਂ ਖਿਲਾਫ ਹਿੰਸਾ ਫੈਲਾਉਣ ਅਤੇ ਚੁਣੀ ਗਈ ਸਰਕਾਰ ਖਿਲਾਫ ਜੰਗ ਛੇੜਣ ਦੀ ਸਾਜ਼ਿਸ਼ ਅਧੀਨ ਇਹ ਮਾਮਲਾ ਦਰਜ ਕੀਤਾ ਗਿਆ ਸੀ।