ਹਿਮਾਚਲ ''ਚ ਭਾਰੀ ਬਰਫਬਾਰੀ, ਮੈਦਾਨੀ ਇਲਾਕਿਆਂ ''ਚ ਵਰਖਾ

Global News

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੀਆਂ ਉਚੀਆਂ ਪਹਾੜੀਆਂ ਵਿਚ ਸ਼ਨੀਵਾਰ ਦੇਰ ਰਾਤ ਤੋਂ ਹੀ ਕਿਤੇ ਭਾਰੀ ਤੇ ਕਿਤੇ ਹਲਕੀ ਬਰਫਬਾਰੀ ਹੋ ਰਹੀ ਹੈ।


ਰਾਜਧਾਨੀ ਸ਼ਿਮਲਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸਵੇਰੇ 10 ਤੋਂ ਸ਼ਾਮ ਤਕ ਬਰਫਬਾਰੀ ਜਾਰੀ ਰਹੀ ਅਤੇ ਕਿੰਨੌਰ ਤੇ ਮਨਾਲੀ ਦੀਆਂ ਪਹਾੜੀਆਂ ਵਿਚ ਹਲਕੀ ਬਰਫਬਾਰੀ ਦੀ ਖਬਰ ਹੈ। ਸੂਬੇ ਦੇ ਮੈਦਾਨੀ ਇਲਾਕਿਆਂ ਵਿਚ ਕਿਤੇ ਤੇਜ਼ ਤੇ ਕਿਤੇ ਹਲਕੀ ਵਰਖਾ ਸਵੇਰ ਤੋਂ ਦੁਪਹਿਰ ਤਕ ਜਾਰੀ ਰਹੀ। ਮੰਡੀ ਤੇ ਬਿਲਾਸਪੁਰ ਵਿਚ ਸਵੇਰੇ ਕਾਫੀ ਤੇਜ਼ ਵਰਖਾ ਹੋਈ।