ਫੀਫਾ ਰੈਂਕਿੰਗ ''ਚ ਭਾਰਤੀ ਫੁੱਟਬਾਲ ਟੀਮ 162ਵੇਂ ਨੰਬਰ ''ਤੇ

Global News

ਨਵੀਂ ਦਿੱਲੀ- ਫੀਫਾ ਵੱਲੋਂ ਜਾਰੀ ਤਾਜਾ ਰੈਂਕਿੰਗ 'ਚ ਭਾਰਤੀ ਫੁੱਟਬਾਲ ਟੀਮ ਨੇ 162ਵਾਂ ਸਥਾਨ ਹਾਸਲ ਕੀਤਾ। ਭਾਰਤ ਦੇ ਹੁਣ 139 ਅੰਕ ਹਨ। ਪਿਛਲੇ ਮਹੀਲੇ ਦੱਖਣੀ ਏਸ਼ੀਆਈ ਫੁੱਟਬਾਲ ਮਹਾਸੰਘ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਭਾਰਤ 166ਵੇਂ ਨੰਬਰ ਤੋਂ 163ਵੇਂ ਨੰਬਰ 'ਤੇ ਪਹੁੰਚ ਗਿਆ ਸੀ।


ਏਸ਼ੀਆਈ ਦੇਸ਼ਾਂ 'ਚ ਈਰਾਨ 44ਵੇਂ ਨੰੰਬਰ 'ਤੇ ਕਾਬਜ ਹੈ, ਜਦਕਿ ਅਫਗਾਨਿਸਤਾਨ 154ਵੇਂ ਨੰਬਰ 'ਤੇ ਹੈ। ਵਿਸ਼ਵ ਚੈਂਪੀਅਨ ਜਰਮਨੀ ਚੌਥੇ ਨੰਬਰ 'ਤੇ ਹੈ। ਬੈਲਜੀਅਮ ਪਹਿਲੇ ਅਤੇ ਅਰਜਨਟੀਨਾ ਦੁਜੇ ਸਥਾਨ 'ਤੇ ਮੌਜੂਦ ਹੈ। ਇਸ ਤੋਂ ਇਲਾਵਾ ਸਪੇਨ ਤੀਜੇ ਨੰਬਰ 'ਤੇ ਅਤੇ ਬ੍ਰਾਜ਼ੀਲ ਚੌਥੇ ਨੰਬਰ 'ਤੇ ਹੈ।