ਸੁਰਜੀਤ ਖਾਨ ਦੀ ਦਮਦਾਰ ਆਵਾਜ਼ 'ਚ ਸੁਣੋ 'ਕੈਂਠੇ ਵਾਲਾ ਗੱਭਰੂ'

Global News

ਜਲੰਧਰ : ਦਮਦਾਰ ਅਤੇ ਵੱਖਰੀ ਆਵਾਜ਼ ਦਾ ਮਾਲਕ ਸੁਰਜੀਤ ਖਾਨ ਹਮੇਸ਼ਾ ਗੀਤਾਂ 'ਚ ਵੰਨਗੀ ਲੈ ਕੇ ਆਉਂਦਾ ਹੈ। ਬੀਤੇ ਦਿਨੀਂ ਉਸ ਦਾ ਨਵਾਂ ਗੀਤ 'ਕੈਂਠੇ ਵਾਲਾ ਗੱਭਰੂ' ਰਿਲੀਜ਼ ਹੋਇਆ, ਜੋ ਟੀ.ਵੀ. ਚੈਨਲਾਂ ਅਤੇ ਯੂ-ਟਿਊਬ 'ਤੇ ਕਾਫੀ ਮਕਬੂਲ ਹੋ ਰਿਹਾ ਹੈ।


ਗੀਤ ਦੇ ਬੋਲ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਦੇ ਲਿਖੇ ਹੋਏ ਹਨ, ਜਦਕਿ ਸੰਗੀਤ ਅਮਨ ਹਾਇਰ ਨੇ ਦਿੱਤਾ ਹੈ। ਹੈੱਡਲਾਈਨਰ ਰਿਕਾਰਡਸ ਦੇ ਬੈਨਰ ਤਹਿਤ ਸਾਢੇ ਤਿੰਨ ਮਿੰਟਾਂ ਦਾ ਇਹ ਗੀਤ ਬੀਤੀ 3 ਫਰਵਰੀ ਨੂੰ ਰਿਲੀਜ਼ ਹੋਇਆ ਹੈ ਅਤੇ ਹੁਣ ਤੱਕ ਯੂ-ਟਿਊਬ 'ਤੇ ਕਾਫੀ ਵਾਰ ਦੇਖਿਆ ਜਾ ਚੁੱਕਾ ਹੈ।