'ਸਨਮ ਤੇਰੀ ਕਸਮ' ਦੇ ਪ੍ਰਚਾਰ ਦੌਰਾਨ ਮਾਵਰਾ ਅਤੇ ਹਰਸ਼ਵਰਧਨ ਨੇ ਕੀਤਾ ਇਹੋ ਜਿਹਾ ਖੁਲਾਸਾ...

Global News

ਮੁੰਬਈ : ਬਾਲੀਵੁੱਡ ਅਦਾਕਾਰ ਹਰਸ਼ਵਰਧਨ ਰਾਣੇ ਅਤੇ ਮਾਵਰਾ ਹੋਕੇਨ ਨੇ ਇਕ ਇੰਟਰਵਿਊ 'ਚ ਗੱਲਬਾਤ ਦੌਰਾਨ ਆਪਣੀ ਆਉਣ ਵਾਲੀ ਫਿਲਮ 'ਸਨਮ ਤੇਰੀ ਕਸਮ' ਨਾਲ ਜੁੜੀਆਂ ਕਈ ਗੱਲ੍ਹਾਂ ਦੱਸੀਆਂ। ਜਾਣਕਾਰੀ ਅਨੁਸਾਰ ਇਸ ਫਿਲਮ ਰਾਹੀ ਦੋਹਾਂ ਦੀ ਆਨਸਕ੍ਰੀਨ ਕੈਮਿਸਟਰੀ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ।
ਜਾਣਕਾਰੀ ਅਨੁਸਾਰ ਮਾਵਰਾ ਅਤੇ ਹਰਸ਼ ਨੇ ਇਕ ਇੰਟਰਵਿਊ 'ਚ ਗੱਲਬਾਤ ਦੌਰਾਨ ਕਈ ਖੁਲਾਸੇ ਕੀਤੇ। ਹਰਸ਼ ਨੇ ਕਿਹਾ ਕਿ ਮਾਵਰਾ ਆਪਣੀ ਅਸਲ ਜ਼ਿੰਦਗੀ 'ਚ ਵੀ ਆਪਣੇ ਕਿਰਦਾਰ 'ਸਰੂ' ਦੀ ਤਰ੍ਹਾਂ ਹੀ ਸਵੀਟ ਅਤੇ ਸਿੰਪਲ ਹੈ। ਦੂਜੇ ਪਾਸੇ ਮਾਵਰਾ ਨੇ ਦੱਸਿਆ ਕਿ ਹਰਸ਼ ਵੀ ਆਪਣੇ ਕਿਰਦਾਰ  'ਇੰਦਰ' ਵਾਂਗ ਗੁੱਸੇਖੋਰ ਨਹੀਂ ਹਨ, ਸਗੋਂ ਅਸਲ ਜ਼ਿੰਦਗੀ 'ਚ ਵੀ ਬੇਹੱਦ ਰੋਮਾਂਟਿਕ ਹਨ। ਪਾਕਿਸਤਾਨੀ ਇੰਡਸਟਰੀ ਤੋਂ ਬਾਲੀਵੁੱਡ 'ਚ ਆਈ ਮਾਵਰਾ ਦਾ ਕਹਿਣਾ ਹੈ ਕਿ ਬਾਲੀਵੁੱਡ 'ਚ ਆਉਣਾ ਉਨ੍ਹਾਂ ਲਈ ਇਕ ਵਧੀਆ ਅਨੁਭਵ ਰਿਹਾ ਅਤੇ ਅੱਗੇ ਉਹ ਹੋਰ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹੈ।


ਜ਼ਿਕਰਯੋਗ ਹੈ ਕਿ ਨਿਰਦੇਸ਼ਕ ਵਿਨੈ ਸਪਰੂ ਅਤੇ ਰਾਧੀਕਾ ਰਾਵ ਦੀ ਇਸ ਰੋਮਾਂਟਿਕ ਫਿਲਮ ਨਾਲ ਪਾਕਿਸਤਾਨੀ ਆਦਾਕਾਰਾ-ਮਾਡਲ ਮਾਵਰਾ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਰਹੀ ਹੈ। ਇਸ ਫਿਲਮ ਨਾਲ ਦੱਖਣੀ ਫਿਲਮਾਂ 'ਚ ਕੰਮ ਕਰ ਚੁੱਕੇ ਅਦਾਕਾਰ ਹਰਸ਼ਵਰਧਨ ਵੀ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।